ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਨੇ ਰਾਜਪਾਲ ਨੂੰ ਭੇਜਿਆ ਆਪਣਾ ਅਸਤੀਫ਼ਾ 

By  Shanker Badra May 3rd 2021 12:02 PM -- Updated: May 3rd 2021 12:37 PM

ਨਵੀਂ ਦਿੱਲੀ : ਤਾਮਿਲਨਾਡੂ ਦੇ ਮੁੱਖ ਮੰਤਰੀ ਐਡੱਪਾਡੀ ਕੇ.ਪਲਾਨੀਸਵਾਮੀ ਨੇਸੋਮਵਾਰ ਨੂੰਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਅਸਤੀਫਾ ਸੌਂਪਿਆ ਹੈ।ਉਨ੍ਹਾਂ ਦੀ ਪਾਰਟੀ ਏਆਈਏਡੀਐਮਕੇ (AIADMK ) ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ ਹੈ।

 Tamil Nadu CM Edappadi K Palaniswami resignation to Governor Banwarilal Purohit

ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ 

ਦਰਅਸਲ 'ਚ ਡੀਐਮਕੇ ਨੇ ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਕਰੁਣਾਨਿਧੀ ਅਤੇ ਜੈਲਲਿਤਾ ਤੋਂ ਬਾਅਦ ਸਟਾਲਿਨ ਦ੍ਰਾਵਿੜ ਤਾਮਿਲਨਾਡੂ ਵਿਚ ਰਾਜਨੀਤੀ ਦੇ ਸਭ ਤੋਂ ਵੱਡੇ ਨਾਇਕ ਵਜੋਂ ਉੱਭਰੇ ਹਨ।ਏਆਈਏਡੀਐਮਕੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੀ।

 Tamil Nadu CM Edappadi K Palaniswami resignation to Governor Banwarilal Purohit ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਨੇ ਰਾਜਪਾਲ ਨੂੰ ਭੇਜਿਆ ਆਪਣਾ ਅਸਤੀਫ਼ਾ

ਤਾਮਿਲਨਾਡੂ ਵਿੱਚ ਡੀਐਮਕੇ (DMK ) ਨੇ ਕਮਾਲ ਕੀਤਾ ਹੈ। ਉਨ੍ਹਾਂ ਨੇ 133 ਸੀਟਾਂ ਜਿੱਤ ਕੇ ਪੂਰੀ ਬਹੁਮਤ ਹਾਸਲ ਕੀਤੀ ਅਤੇ ਅਜੇ ਵੀ 23 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦੋਂਕਿ ਏਆਈਏਡੀਐਮਕੇ (AIADMK ) ਨੇ ਸਿਰਫ 68 ਸੀਟਾਂ ਜਿੱਤੀਆਂ ਹਨ ਅਤੇ 8 'ਤੇ ਲੀਡ ਕਰ ਰਹੀ ਹੈ।

 Tamil Nadu CM Edappadi K Palaniswami resignation to Governor Banwarilal Purohit ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਨੇ ਰਾਜਪਾਲ ਨੂੰ ਭੇਜਿਆ ਆਪਣਾ ਅਸਤੀਫ਼ਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ 

ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ 294 ਸੀਟਾਂ, ਅਸਾਮ ਵਿਚ 126, ਕੇਰਲ ਵਿਚ 140, ਤਾਮਿਲਨਾਡੂ ਵਿਚ 234 ਅਤੇ ਪੁਡੂਚੇਰੀ ਵਿਚ 30 ਸੀਟਾਂ 'ਤੇ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਦੇ 2 ਮਈ ਯਾਨੀ ਬੀਤੇ ਕੱਲ ਨਤੀਜੇ ਐਲਾਨੇ ਗਏ ਹਨ।

-PTCNews

Related Post