ਤਨਮਨਜੀਤ ਢੇਸੀ ਨੇ ਸਿੱਖ ਵਿਅਕਤੀ 'ਤੇ ਹੋਏ ਨਸਲੀ ਹਮਲੇ ਮੁੱਦੇ ਨੂੰ ਸੰਸਦ 'ਚ ਉਠਾਇਆ

By  Joshi February 27th 2018 05:27 PM -- Updated: February 27th 2018 05:35 PM

Tan Dhesi raised a Point of Order regarding recent Hate Crime attack on his Sikh friend: ਤਨਮਨਜੀਤ ਢੇਸੀ ਨੇ ਸਿੱਖ ਵਿਅਕਤੀ 'ਤੇ ਹੋਏ ਨਸਲੀ ਹਮਲੇ ਮੁੱਦੇ ਨੂੰ ਸੰਸਦ 'ਚ ਉਠਾਇਆ ਸਲੋਹ ਤੋਂ ਸੰਸਦ ਮੈਂਬਰ, ਤਨਮਨਜੀਤ ਢੇਸੀ ਨੇ ਸੰਸਦ ਦੇ ਬਾਹਰ ਕਤਾਰ ਵਿੱਚ ਖੜ੍ਹੇ ਉਹਨਾਂ ਦੇ ਦਸਤਾਰਧਾਰੀ ਮਹਿਮਾਨ 'ਤੇ ਹੋਏ ਨਸਲੀ ਹਮਲੇ ਅਤੇ ਦਸਤਾਰ ਦੀ ਬੇਅਦਬੀ ਦਾ ਮੁੱਦਾ ਸੰਸਦ 'ਚ ਉਠਾਇਆ। ਇਸ ਹਮਲੇ 'ਚ ਦੋਸ਼ੀ ਨੇ ਸਿੱਖ ਵਿਅਕਤੀ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ 'ਮੁਸਲਿਮ ਗੋ ਬੈਕ ਹੋਮ' (ਮੁਸਲਮਾਨ, ਆਪਣੇ ਘਰ ਵਾਪਸ ਜਾਓ) ਜਿਹੀ ਭੱਦੀ ਸ਼ਬਦਾਵਲੀ ਦਾ ਇਸਤਮਾਲ ਕੀਤਾ ਸੀ।  ਸ: ਢੇਸੀ ਨੇ ਧਿਆਨ ਦਿਵਾਇਆ ਕਿ ਸਰਕਾਰ ਦੁਆਰਾ ਨਫ਼ਰਤ, ਜੁਰਮ ਐਕਸ਼ਨ ਪਲਾਨ ਨੂੰ ਸਹੀ ਢੰਗ ਨਾਲ ਰਿਕਾਰਡ ਕਰਨ ਅਤੇ ਨਿਗਰਾਨੀ ਕਰਨ 'ਚ ਸਿੱਖਾਂ ਨੂੰ ਅਣਡਿੱਠ ਕੀਤਾ ਗਿਆ ਹੈ ਅਤੇ ਸਦਨ ਦੇ ਸਪੀਕਰ ਨੂੰ, ਸਦਨ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਪੀੜਤ ਨੂੰ ਨਿਆਂ ਦੇਣ ਲਈ ਕਿਹਾ ਗਿਆ। ਤਨ ਢੇਸੀ ਨੇ ਕਿਹਾ, " ਬੁੱਧਵਾਰ ਦੀ ਰਾਤ ਨੂੰ ਨਫ਼ਰਤ ਨਾਲ ਭਰੇ ਇੱਕ ਵਿਅਕਤੀ ਨੇ ਮੇਰੇ ਸਿੱਖ ਮਹਿਮਾਨ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ, ਜੋ ਸਾਡੀ ਸੰਸਦ ਇਮਾਰਤ ਦੇ ਬਾਹਰ ਇਕ ਕਤਾਰ ਵਿੱਚ ਖੜ੍ਹੇ ਸਨ। ਉਹਨਾਂ 'ਤੇ 'ਮੁਸਲਮਾਨ, ਘਰ ਵਾਪਸ ਜਾਓ। ਦੇ ਨਾਅਰੇ ਵੀ ਲਗਾਏ ਗਏ। ਮਿਸਟਰ ਸਪੀਕਰ, ਇਸ ਨੂੰ ਪਿਛਲੇ ਮੌਕਿਆਂ 'ਤੇ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਉਨ੍ਹਾਂ ਦੇ ਨਫ਼ਰਤ ਅਪਰਾਧ ਐਕਸ਼ਨ ਪਲਾਨ ਤਹਿਤ ਅਪਰਾਧੀਆਂ ਨੂੰ ਸਹੀ ਢੰਗ ਨਾਲ ਰਿਕਾਰਡ ਕਰਨ ਅਤੇ ਨਿਗਰਾਨੀ ਕਰਨ ਦੀ ਮੁਹਿੰਮ ਅਧੀਂ ਸਿੱਖਾਂ 'ਤੇ ਹੁੰਦੇ ਨਸਲੀ ਹਮਲਿਆਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਜਾਂਦਾ ਹੈ। ਸਿੱਖ ਧਰਮ 'ਚ ਪੱਗ ਨੂੰ ਸਿਰ ਦਾ ਤਾਜ ਮੰਨਿਆ ਜਾਂਦਾ ਹੈ। ਸੱਚਮੁੱਚ ਸ੍ਰੀ ਸਪੀਕਰ, ਜਦੋਂ ਤੁਸੀਂ ਪਿਛਲੇ ਮਹੀਨੇ ਨੈਸ਼ਨਲ ਸਿੱਖ ਵਾਰ ਯਾਦਗਾਰੀ ਮੁਹਿੰਮ ਦੇ ਸ਼ੁਰੂਆਤ ਦੀ ਪ੍ਰਧਾਨਗੀ ਕੀਤੀ ਸੀ, ਜਿਸ ਲਈ ਮੈਂ ਬਹੁਤ ਧੰਨਵਾਦੀ ਹਾਂ, ਤੁਸੀਂ ਪਗੜੀਧਾਰੀ ਸਿੱਖ ਸਿਪਾਹੀਆਂ ਦਾ ਬੁੱਤ ਲਗਾਉਣ ਦੀ ਸਿੱਖ ਭਾਈਚਾਰੇ ਦੇ ਅੰਦਰ ਦੀ ਚਾਹਤ ਤੋਂ ਇਲਾਵਾ ਉਹਨਾਂ ਦੀ ਤਾਕਤ ਅਤੇ ਨਿਸਵਾਰਥਤਾ ਦੀ ਭਾਵਨਾ ਜ਼ਰੂਰ ਮਹਿਸੂਸ ਕੀਤੀ ਹੋਵੇਗੀ। ਇਸ ਦੇਸ਼ ਦੀ ਆਜ਼ਾਦੀ ਲਈ 80,000 ਤੋਂ ਵੱਧ ਪਗੜੀਧਾਰੀ ਸਿੱਖ ਸਿਪਾਹੀਆਂ ਨੇ ਆਪਣੀ ਜਾਨ ਕੁਰਬਾਨ ਕੀਤੀ ਸੀ। ਮੈਨੂੰ ਉਮੀਦ ਹੈ, ਮਿਸਟਰ ਸਪੀਕਰ, ਤੁਸੀਂ ਇਸ ਮਾਮਲੇ 'ਤੇ ਗੌਰ ਕਰੋਗੇ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੋਗੇ ਤਾਂ ਜੋ ਪੀੜਤ ਨੂੰ ਨਿਆਂ ਮਿਲੇ ਅਤੇ ਦੋਸ਼ੀ ਨੂੰ ਸਜ਼ਾ ਮਿਲ ਸਕੇ।" ਇਸ ਤੋਂ ਬਾਅਦ ਸੰਸਦ ਸੇ ਸਪੀਕਰ ਨੇ ਢੇਸੀ ਨੂੰ ਵਿਸ਼ਵਾਸ ਦੁਆਇਆ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਹਨਾਂ ਨੇ ਤਨ ਢੇਸੀ ਦੇ ਮਹਿਮਾਨ ਨਾਲ ਹੋਏ ਅਜਿਹਾ ਵਿਤਕਰੇ ਲਈ ਪੂਰੇ ਹਾਊਸ ਵੱਲੋਂ ਅਫਸੋਸ ਪ੍ਰਗਟ ਕੀਤਾ। Tan Dhesi raised a Point of Order regarding recent Hate Crime attack on his Sikh friendਦੱਸ ਦੇਈਏ ਕਿ ਪਿਛਲੇ ਦਿਨੀਂ ਤਨਮਨਜੀਤ ਸਿੰਘ ਨੂੰ ਮਿਲਣ ਆਏ ਉਹਨਾਂ ਦੇ ਸਿੱਖ ਮਹਿਮਾਨ ਦੀ ਪੱਗ ਕਿਸੇ ਵਿਅਕਤੀ ਵੱਲੋਂ ਉਸ ਸਮੇਂ ਉਤਾਰ ਦਿੱੱਤੀ ਗਈ ਸੀ, ਜਦੋਂ ਉਹ ਸੰਸਦ ਇਮਾਰਤ ਦੇ ਬਾਹਰ ਤਨ ਢੇਸੀ ਦਾ ਇੰਤਜ਼ਾਰ ਕਰ ਰਹੇ ਸਨ। ਇਸ ਘਟਨਾ ਤੋਂ ਬਾਅਦ ਯੂ.ਕੇ 'ਚ ਰਹਿੰਦੇ ਸਿੱਖ ਭਾਈਚਾਰੇ 'ਚ ਕਾਫੀ ਰੋਸ ਪਾਇਆ ਗਿਆ ਅਤੇ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। —PTC News

Related Post