ਬਿਨ੍ਹਾਂ ਮਨਜ਼ੂਰੀ ਧਰਨਾ ਲਾਉਣ 'ਤੇ ਪਟਿਆਲਾ ਪੁਲਿਸ ਵੱਲੋਂ ਮੁੱਦਕੀ, ਪ੍ਰਧਾਨ ਰਮਸਾ ਯੂਨੀਅਨ ਸਮੇਤ ਹੋਰਨਾਂ ਖਿਲਾਫ ਐਫ.ਆਈ.ਆਰ ਦਰਜ

By  Joshi December 2nd 2018 09:46 PM -- Updated: December 2nd 2018 10:11 PM

ਬਿਨ੍ਹਾਂ ਮਨਜ਼ੂਰੀ ਧਰਨਾ ਲਾਉਣ 'ਤੇ ਪਟਿਆਲਾ ਪੁਲਿਸ ਵੱਲੋਂ ਮੁੱਦਕੀ, ਪ੍ਰਧਾਨ ਰਮਸਾ ਯੂਨੀਅਨ ਸਮੇਤ ਹੋਰਨਾਂ ਖਿਲਾਫ ਐਫ.ਆਈ.ਆਰ ਦਰਜ

ਪਟਿਆਲਾ ਪੁਲਿਸ ਵੱਲੋਂ ਰਮਸਾ ਯੂਨੀਅਨ ਦੇ ਦੀਦਾਰ ਸਿੰਘ ਮੁਦਕੀ, ਡਾ: ਅਮ੍ਰਿਤਪਾਲ ਸਿੰਘ ਸਿੱਧੂ ਅਤੇ ਬੀ ਕੇ ਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਖਿਲਾਫ ਮਨਜ਼ੂਰੀ ਤੋਂ ਬਿਨਾਂ ਮਹਿਮਦਪੁਰ ਮੰਡੀ ਵਿਚ ਧਰਨਾ ਲਾਉਣ ਕਰਕੇ ੧੮੮ ਆਈ ਪੀ ਸੀ ਦੀ ਧਾਰਾ ੧੮੮ ਦੇ ਤਹਿਤ ਕੇਸ ਰਜਿਸਟਰ ਕੀਤੇ ਜਾਣ ਦੀ ਖਬਰ ਹੈ।

Teacher Farmer Protest Punjab FIR registered against Mudki, Sidhu, Ugrahan Teacher Farmer Protest

ਦਰਅਸਲ, ਅੱਜ, ਐਸ.ਐਸ.ਏ. ਰਮਸਾ ਅਧਿਆਪਕ ਯੂਨੀਅਨ ਅਤੇ ਆਦਰਸ਼ ਮਾਡਲ ਸਕੂਲ ਯੂਨੀਅਨ ਨੇ ਕਿਸਾਨ ਯੂਨੀਅਨ (ਉਗਰਾਹਾਂ) ਦੇ ਨਾਲ ਮਹਿਮਦਪੁਰ ਅਨਾਜ ਮੰਡੀ ਵਿਖੇ ਡੀ.ਐਮ. ਪਟਿਆਲਾ ਦੀ ਆਗਿਆ ਤੋਂ ਬਿਨ੍ਹਾਂ ਧਰਨੇ ਦਾ ਆਯੋਜਨ ਕੀਤਾ ਸੀ, ਜਿਸਨੂੰ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਦੀ ਉਲੰਘਣਾ ਕਰਾਰ ਦਿੰਦਿਆਂ ਇਹ ਮਾਮਲਾ ਦਰਜ ਕੀਤਾ ਗਿਆ ਹੈ।

Teachers, Farmers Protest Against Punjab Governmentਇਸ ਤੋਂ ਬਾਅਦ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਐਫ.ਆਈ.ਆਰ. ਨੰਬਰ ੨੦੦ ਦਿਨ ਮਿਤੀ ੨/੧੨/੧੮ ਨੂੰ ਧਾਰਾ ੧੮੮ ਆਈਪੀਸੀ ਤਹਿਤ ਦੇ ਵਿਰੁੱਧ ਐਫ.ਆਈ.ਆਰ ਰਜਿਸਟਰ ਹੋਈ ਹੈ।

Read More : ਹਿਸਾਰ ‘ਚ ਸਿੱਖ ਪਰਿਵਾਰ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ, ਪੁਲਿਸ ਨੇ ਪੀੜਤ ਪਰਿਵਾਰ ਤੇ ਹੀ ਦਰਜ ਕੀਤਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ, ਉਪਰੋਕਤ ਐਫ.ਆਈ.ਆਰ, ਦੀਦਾਰ ਸਿੰਘ ਮੁਦਕੀ, ਪ੍ਰਧਾਨ ਐਸ.ਐੱਸ.ਏ., ਰਮਸਾ ਅਧਿਆਪਕ ਯੂਨੀਅਨ, ਡਾ. ਅੰਮ੍ਰਿਤਪਾਲ ਐਸ ਸਿੱਧੂ, ਪ੍ਰਧਾਨ ਆਦਰਸ਼ ਮਾਡਲ ਸਕੂਲ ਯੂਨੀਅਨ, ਜੋਗਿੰਦਰ ਸਿੰਘ ਉਗਰਾਹਾਂ, ਪ੍ਰਧਾਨ ਕਿਸਾਨ ਯੂਨੀਅਨ ਉਗਰਾਹਾਂ ਅਤੇ ਹੋਰਨਾਂ ਖਿਲਾਫ ਦਰਜ ਕੀਤੀ ਗਈ ਹੈ।

—PTC News

Related Post