ਤੇਜ ਬਹਾਦਰ ਦੀ ਨਾਮਜ਼ਦਗੀ 'ਤੇ ਲਟਕੀ ਤਲਵਾਰ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸ, ਜਾਣੋ ਮਾਮਲਾ

By  Jashan A April 30th 2019 10:04 PM -- Updated: May 4th 2019 07:28 PM

ਤੇਜ ਬਹਾਦਰ ਦੀ ਨਾਮਜ਼ਦਗੀ 'ਤੇ ਲਟਕੀ ਤਲਵਾਰ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸ, ਜਾਣੋ ਮਾਮਲਾ,ਨਵੀਂ ਦਿੱਲੀ: ਲੋਕ ਸਭਾ ਚੋਣ ਨੂੰ ਲੈ ਦੇਸ਼ ਭਰ 'ਚ ਸਿਆਸੀ ਅਖਾੜਾ ਭਖਿਆ ਹੋਇਆ ਹੈ। ਜਿਸ ਦੌਰਾਨ ਉਮੀਦਵਾਰਾਂ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਧਰ ਲੋਕ ਸਭਾ ਚੋਣ 2019 ਦਾ ਸਿਆਸੀ ਜੰਗ ਆਪਣੇ ਚੋਟੀ 'ਤੇ ਹੈ।

tez ਤੇਜ ਬਹਾਦਰ ਦੀ ਨਾਮਜ਼ਦਗੀ 'ਤੇ ਲਟਕੀ ਤਲਵਾਰ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸ, ਜਾਣੋ ਮਾਮਲਾ

ਹੋਰ ਪੜ੍ਹੋ:ਪਾਕਿਸਤਾਨ ‘ਚ ਚੋਣ ਰੈਲੀ ਦੌਰਾਨ ਤੀਜੀ ਵਾਰ ਹੋਇਆ ਧਮਾਕਾ, 4 ਲੋਕਾਂ ਦੀ ਮੌਤ,14 ਜ਼ਖਮੀ

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਸਪਾ-ਬਸਪਾ ਗਠਜੋੜ ਦੇ ਸੰਯੁਕਤ ਉਮੀਦਵਾਰ ਬੀ.ਐੱਸ.ਐੱਫ. ਦੇ ਬਰਖਾਸਤ ਜਵਾਨ ਤੇਜ ਬਹਾਦਰ ਯਾਦਵ ਦੇ ਚੋਣ ਲੜਨ ਨੂੰ ਲੈ ਕੇ ਸ਼ੱਕ ਵਧ ਗਿਆ ਹੈ।

ਦੱਸ ਦੇਈਏ ਕਿ ਤੇਜ ਬਹਾਦਰ ਯਾਦਵ ਨੇ ਪਹਿਲਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਾਮਜ਼ਦਗੀ ਭਰਨ ਤੋਂ ਬਾਅਦ ਸਪਾ ਦੇ ਉਮੀਦਵਾਰ ਦੇ ਰੂਪ 'ਚ ਮੁੜ ਪਰਚਾ ਦਾਖਲ ਕੀਤਾ ਸੀ।ਉਸ ਨੇ ਦੋਹਾਂ ਨਾਮਜ਼ਦਗੀ ਪੱਤਰਾਂ ਦੇ ਸਹੁੰ ਪੱਤਰਾਂ 'ਚ ਉਨ੍ਹਾਂ ਨੇ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਨੂੰ ਲੈ ਕੇ ਦੋ ਵੱਖ-ਵੱਖ ਦਾਅਵੇ ਕੀਤੇ ਹਨ।

ਹੋਰ ਪੜ੍ਹੋ:ਪੰਜਾਬ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਘਟਾਉਣ ‘ਤੇ ਫਿਲਹਾਲ ਆਇਆ ਇਹ ਫੈਸਲਾ

tez ਤੇਜ ਬਹਾਦਰ ਦੀ ਨਾਮਜ਼ਦਗੀ 'ਤੇ ਲਟਕੀ ਤਲਵਾਰ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸ, ਜਾਣੋ ਮਾਮਲਾ

ਇਸ ਨੂੰ ਲੈ ਕੇ ਹੀ ਯਾਦਵ ਨੇ ਨੋਟਿਸ ਜਾਰੀ ਹੋਇਆ ਹੈ।ਇਸ ਮਾਮਲੇ ਦੇ ਨੋਟਿਸ 'ਚ ਆਉਣ ਤੋਂ ਵਾਰਾਣਸੀ ਦੇ ਜ਼ਿਲਾ ਅਧਿਕਾਰੀ/ਜ਼ਿਲਾ ਚੋਣ ਕਮਿਸ਼ਨ ਅਧਿਕਾਰੀ ਸੁਰੇਂਦਰ ਸਿੰਘ ਨੇ ਤੇਜ ਪ੍ਰਤਾਪ ਯਾਦਵ ਨੂੰ ਨੋਟਿਸ ਜਾਰੀ ਕਰਦੇ ਹੋਏ 1 ਮਈ ਦਿਨ 'ਚ 11 ਵਜੇ ਤਕ ਦਾ ਸਮਾਂ ਦਿੱਤਾ ਹੈ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

Related Post