ਪਹਿਲਾਂ ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਫਿਰ ਹਸਪਤਾਲ 'ਚ ਹੀ ਹੋਇਆ ਧੂਮਧਾਮ ਨਾਲ ਵਿਆਹ, ਜਾਣੋ ਪੂਰਾ ਮਾਮਲਾ

By  Jashan A January 12th 2019 01:26 PM -- Updated: January 12th 2019 01:28 PM

ਪਹਿਲਾਂ ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਫਿਰ ਹਸਪਤਾਲ 'ਚ ਹੀ ਹੋਇਆ ਧੂਮਧਾਮ ਨਾਲ ਵਿਆਹ, ਜਾਣੋ ਪੂਰਾ ਮਾਮਲਾ ,ਤੇਲੰਗਾਨਾ: ਤੇਲੰਗਾਨਾ ਦੇ ਵਿਕਾਰਾਬਾਦ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਹੀ ਹੋਸ਼ ਉੱਡ ਜਾਣਗੇ। ਦਰਅਸਲ ਵਿਕਾਰਾਬਾਦ ਦੇ ਇੱਕ ਹਸਪਤਾਲ 'ਚ ਅਨੋਖਾ ਵਿਆਹ ਦੇਖਣ ਨੂੰ ਮਿਲਿਆ। [caption id="attachment_239609" align="aligncenter" width="300"]marriage ਪਹਿਲਾਂ ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਫਿਰ ਹਸਪਤਾਲ 'ਚ ਹੀ ਹੋਇਆ ਧੂਮਧਾਮ ਨਾਲ ਵਿਆਹ, ਜਾਣੋ ਪੂਰਾ ਮਾਮਲਾ[/caption] ਮਾਮਲਾ ਇਹ ਹੈ ਕਿ ਘਰਦਿਆਂ ਵੱਲੋਂ ਵਿਆਹ ਲਈ ਮਨ੍ਹਾ ਕਰਨ 'ਤੇ ਪ੍ਰੇਮੀ ਜੋੜੇ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।ਜਦੋ ਇਸ ਘਟਨਾ ਦਾ ਪਰਿਵਾਰ ਵਾਲਿਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਦੋਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ। [caption id="attachment_239610" align="aligncenter" width="300"]MARRIAGE ਪਹਿਲਾਂ ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਫਿਰ ਹਸਪਤਾਲ 'ਚ ਹੀ ਹੋਇਆ ਧੂਮਧਾਮ ਨਾਲ ਵਿਆਹ, ਜਾਣੋ ਪੂਰਾ ਮਾਮਲਾ[/caption] ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਵਿਆਹ ਦੀ ਸਹਿਮਤੀ ਜ਼ਾਹਰ ਕੀਤੀ ਅਤੇ ਫਿਰ ਹਸਪਤਾਲ 'ਚ ਹੀ ਧੂਮਧਾਮ ਨਾਲ ਦੋਹਾਂ ਦਾ ਵਿਆਹ ਹੋ ਗਿਆ। ਇਹ ਜੋੜਾ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦਾ ਹੈ।ਸੂਤਰਾਂ ਅਨੁਸਾਰ ਪ੍ਰੇਮੀ ਜੋੜੇ ਦੀ ਪਹਿਚਾਣ ਰੇਸ਼ਮਾ ਤੇ ਨਵਾਜ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। [caption id="attachment_239611" align="aligncenter" width="300"]MARRIAGE ਪਹਿਲਾਂ ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਫਿਰ ਹਸਪਤਾਲ 'ਚ ਹੀ ਹੋਇਆ ਧੂਮਧਾਮ ਨਾਲ ਵਿਆਹ, ਜਾਣੋ ਪੂਰਾ ਮਾਮਲਾ[/caption] ਪੁਲਿਸ ਮੁਤਾਬਕ ਰੇਸ਼ਮਾ ਬੇਗਮ ਅਤੇ ਨਵਾਜ ਦੋਵੇਂ ਹੀ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਦੋਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਪਰ ਪਰਿਵਾਰ ਵਾਲੇ ਵਿਆਹ ਲਈ ਤਿਆਰ ਨਹੀਂ ਹੋਏ। ਇਸ ਤੋਂ ਬਾਅਦ ਰੇਸ਼ਮਾ ਨੇ ਕੀਟਨਾਸ਼ਕ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮਿਲਣ 'ਤੇ ਪਰਿਵਾਰ ਵਾਲੇ ਉਸ ਨੂੰ ਸਥਾਨਕ ਹਸਪਤਾਲ ਲੈ ਗਏ। -PTC News

Related Post