ਸੇਰੇਨਾ ਵਿਲੀਅਮਜ਼ ਬਣੀ ਮਾਂ, ਦਿੱਤਾ ਬੇਟੀ ਨੂੰ ਜਨਮ

By  Joshi September 2nd 2017 02:15 PM

ਸੇਰੇਨਾ ਵਿਲੀਅਮਜ਼ ਜੋ ਕਿ ਦੁਨੀਆ ਦੀ ਨੰਬਰ ੧ ਟੈਨਿਸ ਖਿਡਾਰਨ ਰਹਿ ਚੁੱਕੀ ਹੈ, ਮਾਂ ਬਣ ਗਈ ਹੈ।ਸੇਰੇਨਾ (੩੬) ਨੇ ਬੇਟੀ ਨੂੰ ਜਨਮ ਦਿੱਤਾ ਹੈ। ਵੀਨਸ ਵਿਲੀਅਮਜ਼ ਹੋ ਕਿ ਸੇਰੇਨਾ ਦੀ ਵੱਡੀ ਭੈਣ ਹੈ, ਨੇ ਯੂਐਸ ਓਪਨ ਵਿੱਚ ਤੀਸਰੇ ਦੌਰ ਦਾ ਮੈਚ ਜਿੱਤਣ ਦੇ ਬਾਅਦ, ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਵੀਨਸ ਨੇ ਲਿਖਿਆ ਕਿ ਮੈਂ ਕਾਫੀ ਖੁਸ਼ ਅਤੇ ਉਤਸ਼ਾਹਿਤ ਹਾਂ ਅਤੇ ਮਾਸੀ ਬਣਨ ਦੀ ਖੁਸ਼ੀ ਕੀ ਹੁੰਦੀ ਹੈ ਮੈਂ ਇਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। Tennis superstar Serena Williams gives birth to a baby girl ਸੇਰੇਨਾ ਨੇ ਵੀ ਸੋਸ਼ਲ ਨੈਟਵਰਕਿੰਗ ਸਾਈਟ ਇੰਸਟਾਗਰਾਮ ਉੱਤੇ ਕਾਫੀ ਤਸਵੀਰਾਂ ਪਾਈਆਂ ਸਨ, ਜਿਹਨਾਂ ਵਿੱਚ ਉਸਨੇ ਆਪਣੇ ਫੈਨਜ਼ ਨੂੰ  ਆਪਣੇ ਮਾਂ ਬਣਨ ਤੋਂ ਪਹਿਲਾਂ ਲਗਾਤਾਰ ਅਪਡੇਟ ਦਿੱਤੇ ਸਨ। ਅਜੇ ਕੁਝ ਚਿਰ ਪਹਿਲਾਂ ਹੀ ਉਸਨੇ ਵੈਨਿਟੀ ਫੇਅਰ ਮੈਗਜੀਨ ਦੇ ਕਵਰ ਪੇਜ ਲਈ ਇੱਕ ਨਿਊਡ ਪੋਜ ਵੀ ਦਿੱਤਾ ਸੀ, ਜਿਸ ਕਾਰਨ ਉਹ ਕਾਫੀ ਚਰਚਾ 'ਚ ਵੀ ਰਹੀ ਸੀ। ਇਸ ਪੋਜ਼ ਵਿੱਚ ਤਸਵੀਰ ਦਾ ਬੇਬੀ ਬੰਪ ਉਸਦੇ ਗਰਭਵਤੀ  ਹੋਣ ਦੀ ਪੁਸ਼ਟੀ ਕਰ ਰਿਹਾ ਸੀ। ਪ੍ਰੈਗਨੈਂਸੀ ਤੋਂ ਇਲਾਵਾ ਆਪਣੀ ਮੰਗਣੀ ਦੀ ਖਬਰ ਵੀ ਸੇਰੇਨਾ ਵੱਲੋਂ ਸੋਸ਼ਲ ਮੀਡੀਆਂ ਉਤੇ ਹੀ ਦਿੱਤੀ ਗਈ ਸੀ। —PTC News

Related Post