ਕਾਬੁਲ 'ਚ ਫੌਜ ਦੇ ਹਸਪਤਾਲ 'ਤੇ ਹੋਏ ਹਮਲੇ 'ਚ ISIS ਨੇ ਲਈ ਜ਼ਿੰਮੇਵਾਰੀ, 19 ਦੀ ਮੌਤ

By  Riya Bawa November 3rd 2021 11:59 AM -- Updated: November 3rd 2021 12:02 PM

ਕਾਬੁਲ: ਕਾਬੁਲ ਦੇ ਇੱਕ ਫੌਜੀ ਹਸਪਤਾਲ 'ਤੇ ਬੀਤੇ ਦਿਨੀ ਹੋਏ ਹਮਲੇ 'ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਹਮਲੇ ਵਿਚ 50 ਲੋਕ ਜ਼ਖਮੀ ਹੋ ਗਏ। ਦੱਸ ਦੇਈਏ ਕਿ ਤਾਲਿਬਾਨ ਵਿਰੋਧੀ ਆਈਐਸਆਈਐਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸਮੂਹ ਆਈਐਸਆਈਐਸ ਨਾਲ ਸਬੰਧਤ ਇਸਲਾਮਿਕ ਸਟੇਟ-ਖੁਰਾਸਾਨ (ਆਈਐਸ-ਕੇ) ਨੇ ਆਪਣੇ ਟੈਲੀਗ੍ਰਾਮ ਚੈਨਲਾਂ 'ਤੇ ਇੱਕ ਬਿਆਨ ਵਿੱਚ ਕਿਹਾ ਕਿ "ਇਸਲਾਮਿਕ ਸਟੇਟ ਸਮੂਹ ਦੇ ਪੰਜ ਲੜਾਕਿਆਂ ਨੇ ਇੱਕ ਵੱਡੇ ਖੇਤਰ ਵਿੱਚ ਇੱਕੋ ਸਮੇਂ ਹਮਲੇ ਕੀਤੇ।"

ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ, "ਆਈਐਸ ਬਾਗੀ ਹਸਪਤਾਲ ਵਿੱਚ ਆਮ ਨਾਗਰਿਕਾਂ, ਡਾਕਟਰਾਂ ਤੇ ਮਰੀਜ਼ਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸੀ।" ਉਸ ਨੇ ਇਹ ਵੀ ਦਾਅਵਾ ਕੀਤਾ ਕਿ ਤਾਲਿਬਾਨ ਬਲਾਂ ਨੇ 15 ਮਿੰਟਾਂ ਦੇ ਅੰਦਰ ਹਮਲੇ ਨੂੰ ਨਾਕਾਮ ਕਰ ਦਿੱਤਾ। ਉਸ ਨੇ ਕਿਹਾ ਕਿ ਤਾਲਿਬਾਨ ਦੇ "ਵਿਸ਼ੇਸ਼ ਬਲਾਂ" ਨੂੰ ਇੱਕ ਹੈਲੀਕਾਪਟਰ ਰਾਹੀਂ ਹਸਪਤਾਲ ਦੀ ਛੱਤ 'ਤੇ ਉਤਾਰਿਆ ਗਿਆ ਸੀ, ਜਿਸ ਨੂੰ ਤਾਲਿਬਾਨ ਨੇ ਅਫਗਾਨਿਸਤਾਨ ਦੀ ਸਾਬਕਾ ਅਮਰੀਕੀ ਸਮਰਥਿਤ ਸਰਕਾਰ ਤੋਂ ਖੋਹ ਲਿਆ ਸੀ।

ਹਮਲਾ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਆਤਮਘਾਤੀ ਹਮਲਾਵਰ ਨੇ ਪ੍ਰਵੇਸ਼ ਦੁਆਰ ਦੇ ਨੇੜੇ ਆਪਣੇ ਆਪ ਨੂੰ ਉਡਾ ਲਿਆ। ਇਸ ਤੋਂ ਬਾਅਦ ਬੰਦੂਕਧਾਰੀਆਂ ਨੇ ਆਪਣੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਅਤੇ ਹਸਪਤਾਲ 'ਚ ਦਾਖਲ ਹੋ ਗਏ।

19 killed in twin blasts near Kabul military hospital: Sources

-PTC News

Related Post