ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਮੁੱਠਭੇੜ ਮੁਠਭੇੜ, ਇੱਕ ਅੱਤਵਾਦੀ ਢੇਰ

By  Shanker Badra November 6th 2020 11:10 AM

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਮੁੱਠਭੇੜ ਮੁਠਭੇੜ, ਇੱਕ ਅੱਤਵਾਦੀ ਢੇਰ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੰਪੋਰ ਇਲਾਕੇ 'ਚ ਚੱਲ ਰਹੀ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਪੰਪੋਰ ਦੇ ਲਾਲਪੋਰਾ ਖੇਤਰ ਵਿਚ ਵੀਰਵਾਰ ਨੂੰ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤੀ ਸੀ।

Terrorist Killed In Encounter With Security Forces In Jammu And Kashmir's Pulwama ਜੰਮੂ-ਕਸ਼ਮੀਰ ਦੇਪੁਲਵਾਮਾ 'ਚ ਮੁੱਠਭੇੜ ਮੁਠਭੇੜ, ਇੱਕ ਅੱਤਵਾਦੀ ਢੇਰ

ਇਹ ਮੁਕਾਬਲਾ ਵੀਰਵਾਰ ਦੀ ਸ਼ਾਮ ਨੂੰ ਉਸ ਸਮੇਂ ਸ਼ੁਰੂ ਹੋਇਆ ਸੀ ,ਜਦੋਂ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ 'ਤੇ ਪਿੰਡ 'ਚ ਜਵਾਨਾਂ ਨੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। ਅੱਤਵਾਦੀਆਂ ਨੇ ਜਵਾਨਾਂ ਨੂੰ ਆਪਣੇ ਠਿਕਾਣੇ ਵੱਲ ਆਉਂਦੇ ਦੇਖਿਆ ਤਾਂ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ।

Terrorist Killed In Encounter With Security Forces In Jammu And Kashmir's Pulwama ਜੰਮੂ-ਕਸ਼ਮੀਰ ਦੇਪੁਲਵਾਮਾ 'ਚ ਮੁੱਠਭੇੜ ਮੁਠਭੇੜ, ਇੱਕ ਅੱਤਵਾਦੀ ਢੇਰ

ਇਸ ਗੱਲੀਬਾਰੀ 'ਚ ਦੋ ਨਾਗਰਿਕ ਜ਼ਖ਼ਮੀ ਹੋ ਗਏ ਸਨ। ਜਿਸ ਤੋਂ ਬਾਅਦ ਦੋਵਾਂ ਜ਼ਖ਼ਮੀ ਨਾਗਰਿਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉੱਥੇ ਅੱਜ ਸਵੇਰੇ ਇਕ ਜ਼ਖ਼ਮੀ ਨਾਗਰਿਕ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਹ ਮੁਕਾਬਲਾ ਵੀਰਵਾਰ ਨੂੰ ਉਸ ਸਮੇਂ ਸ਼ੁਰੂ ਹੋਇਆ ,ਜਦੋਂ ਸੁਰੱਖਿਆ ਬਲਾਂ ਨੇ ਪਾਂਪੋਰ ਕੋਲ ਮੀਜ ਪਿੰਡ 'ਚ ਤਲਾਸ਼ੀ ਅਭਿਆਨ ਚਲਾਇਆ ਸੀ।

Terrorist Killed In Encounter With Security Forces In Jammu And Kashmir's Pulwama ਜੰਮੂ-ਕਸ਼ਮੀਰ ਦੇਪੁਲਵਾਮਾ 'ਚ ਮੁੱਠਭੇੜ ਮੁਠਭੇੜ, ਇੱਕ ਅੱਤਵਾਦੀ ਢੇਰ

ਜੰਮੂ ਕਸ਼ਮੀਰ ਪੁਲਿਸ ਅਨੁਸਾਰ ਵੀਰਵਾਰ ਸ਼ਾਮ ਪੰਪੋਰ ਦੇ ਲਾਲਪੋਰਾ 'ਚ ਕੌਮੀ ਰਾਈਫਲਸ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਨੇ ਵੀਰਵਾਰ ਸ਼ਾਮ ਪੰਪੋਰ ਦੇ ਮੀਗ ਪਿੰਡ 'ਚ ਅੱਤਵਾਦੀਆਂ ਦੀ ਮੌਜ਼ੂਦਗੀ ਬਾਰੇ ਖੂਫ਼ੀਆ ਜਾਣਕਾਰੀ ਮਿਲਣ 'ਤੇ ਇੱਕ ਸਾਂਝਾ ਤਲਾਸ਼ੀ ਮੁਹਿੰਮ ਸ਼ੁਰੂ ਕੀਤਾ। ਅੱਜ ਸਵੇਰੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ।

-PTCNews

Related Post