ਰੂੜੀਵਾਦੀ ਸੋਚ ! ਇਸ ਭਾਈਚਾਰੇ ਨੇ ਕੁਆਰੀਆਂ ਕੁੜੀਆਂ ਦੇ ਮੋਬਾਈਲ ਫ਼ੋਨ ਅਤੇ ਪ੍ਰੇਮ ਵਿਆਹ 'ਤੇ ਲਾਈ ਰੋਕ , ਮਿਲੇਗੀ ਸਖ਼ਤ ਸਜ਼ਾ

By  Shanker Badra July 17th 2019 11:07 PM

ਰੂੜੀਵਾਦੀ ਸੋਚ ! ਇਸ ਭਾਈਚਾਰੇ ਨੇ ਕੁਆਰੀਆਂ ਕੁੜੀਆਂ ਦੇ ਮੋਬਾਈਲ ਫ਼ੋਨ ਅਤੇ ਪ੍ਰੇਮ ਵਿਆਹ 'ਤੇ ਲਾਈ ਰੋਕ , ਮਿਲੇਗੀ ਸਖ਼ਤ ਸਜ਼ਾ:ਬਾਨਸਕਾਂਠਾ : ਅੱਜ ਦੀਆਂ ਔਰਤਾਂ ਸਮਾਜ ਦੇ ਹਰ ਖੇਤਰ 'ਚ ਮਰਦਾਂ ਦੇ ਬਰਾਬਰ ਹੀ ਨਹੀਂ, ਸਗੋਂ ਦੋ ਕਦਮ ਅੱਗੇ ਚੱਲ ਰਹੀਆਂ ਹਨ ਪਰ ਉਸਦੀ ਕਦਰ ਮਰਦਾਂ ਨਾਲੋਂ ਬਹੁਤ ਘੱਟ ਪੈਂਦੀ ਹੈ। ਜਦਕਿ ਰਾਜਨੀਤੀ ,ਕਨੂੰਨ ਅਤੇ ਵੱਡੀਆਂ ਸੰਸਥਾਵਾਂ ਵਿਚ ਉਨ੍ਹਾਂ ਦੇ ਵੀ ਬਰਾਬਰ ਦੇ ਅਧਿਕਾਰ ਹਨ ਪਰ ਇਸ ਦੀ ਬਜਾਏ ਉਹ ਮਰਦ ਦੀ ਕੇਵਲ ਕਠਪੁਤਲੀ ਸਮਝੀ ਜਾਂਦੀ ਹੈ। ਆਖ਼ਿਰ ਇਹਨਾਂ ਨੂੰ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲੱਗਦਾ ਹੈ। [caption id="attachment_319352" align="aligncenter" width="300"]Thakor community unmarried women cellphones And Love Marriage bans ਰੂੜੀਵਾਦੀ ਸੋਚ ! ਇਸ ਭਾਈਚਾਰੇ ਨੇ ਕੁਆਰੀਆਂ ਕੁੜੀਆਂ ਦੇ ਮੋਬਾਈਲ ਫ਼ੋਨ ਅਤੇ ਪ੍ਰੇਮ ਵਿਆਹ 'ਤੇ ਲਾਈ ਰੋਕ , ਮਿਲੇਗੀ ਸਖ਼ਤ ਸਜ਼ਾ[/caption] ਗੁਜਰਾਤ ਦੇ ਬਾਨਸਕਾਂਠਾ 'ਚ ਇਕ ਅਜਿਹਾ ਹੀ ਤੁਗ਼ਲਕੀ ਫ਼ਰਮਾਨ ਸਾਹਮਣੇ ਆਇਆ ਹੈ ,ਜਿਸ ਨੇ ਔਰਤਾਂ ਨੂੰ ਦੱਬਣ ਵਾਲੇ ਰੂੜੀਵਾਦੀ ਨਿਯਮ ਨੂੰ ਸਹਿ ਦਿੱਤੀ ਹੈ।ਬਾਨਸਕਾਂਠਾ ਦੇ ਦਾਂਤੀਵਾੜਾ ਪਿੰਡ 'ਚ ਠਾਕੁਰ ਭਾਈਚਾਰੇ ਨੇ ਇੱਕ ਅਜਿਹਾ ਨਵਾਂ ਨਿਯਮ ਬਣਾਇਆ ਹੈ ,ਜਿਸ ਵਿੱਚ ਕੁਆਰੀਆਂ ਲੜਕੀਆਂ ਦੇ ਮੋਬਾਈਲ ਫ਼ੋਨ ਰੱਖਣ ਉੱਤੇ ਰੋਕ ਲਗਾਈ ਹੈ। ਜਿਸ ਦੇ ਲਈ ਠਾਕੁਰ ਭਾਈਚਾਰੇ ਨੇ ਐਤਵਾਰ ਨੂੰ ਪਿੰਡ 'ਚ ਇਕ ਬੈਠਕ ਕੀਤੀ, ਜਿਸ 'ਚ ਇਹ ਫ਼ੈਸਲਾ ਲਿਆ ਗਿਆ। [caption id="attachment_319356" align="aligncenter" width="300"]Thakor community unmarried women cellphones And Love Marriage bans ਰੂੜੀਵਾਦੀ ਸੋਚ ! ਇਸ ਭਾਈਚਾਰੇ ਨੇ ਕੁਆਰੀਆਂ ਕੁੜੀਆਂ ਦੇ ਮੋਬਾਈਲ ਫ਼ੋਨ ਅਤੇ ਪ੍ਰੇਮ ਵਿਆਹ 'ਤੇ ਲਾਈ ਰੋਕ , ਮਿਲੇਗੀ ਸਖ਼ਤ ਸਜ਼ਾ[/caption] ਉਨ੍ਹਾਂ ਦੇ ਨਵੇ ਨਿਯਮ ਅਨੁਸਾਰ ਕੁਆਰੀਆਂ ਲੜਕੀਆਂ ਹੁਣ ਮੋਬਾਈਲ ਫੋਨ ਦਾ ਇਸਤੇਮਾਲ ਨਹੀਂ ਕਰਨਗੀਆਂ। ਇਸ ਰੂੜੀਵਾਦੀ ਫ਼ਰਮਾਨ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਸੁਣਾਈ ਜਾਵੇਗੀ ਅਤੇ ਸਜ਼ਾ ਤੋਂ ਇਲਾਵਾ ਲੜਕੀ ਦੇ ਪਿਤਾ ਤੋਂ 1.50 ਲੱਖ ਰੁਪਏ ਜੁਰਮਾਨਾ ਵਸੂਲਿਆਂ ਜਾਵੇਗਾ। [caption id="attachment_319354" align="aligncenter" width="300"]Thakor community unmarried women cellphones And Love Marriage bans ਰੂੜੀਵਾਦੀ ਸੋਚ ! ਇਸ ਭਾਈਚਾਰੇ ਨੇ ਕੁਆਰੀਆਂ ਕੁੜੀਆਂ ਦੇ ਮੋਬਾਈਲ ਫ਼ੋਨ ਅਤੇ ਪ੍ਰੇਮ ਵਿਆਹ 'ਤੇ ਲਾਈ ਰੋਕ , ਮਿਲੇਗੀ ਸਖ਼ਤ ਸਜ਼ਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਸਰਕਾਰ ਨੇ ਤਿੰਨ IPS ਅਫ਼ਸਰਾਂ ਨੂੰ ਤਰੱਕੀ ਦੇ ਕੇ ਬਣਾਇਆ DGP ਇਸ ਦੇ ਇਲਾਵਾ ਠਾਕੁਰ ਭਾਈਚਾਰੇ ਨੇ ਹੋਰ ਵੀ ਕਈ ਫ਼ੈਸਲੇ ਲਏ ਹਨ। ਉਨ੍ਹਾਂ ਫ਼ੈਸਲਾ ਲਿਆ ਹੈ ਕਿ ਵਿਆਹ 'ਚ ਹੋਣ ਵਾਲੇ ਵਾਧੂ ਖਰਚਿਆਂ 'ਚ ਕਮੀ ਲਿਆਂਦੀ ਜਾਵੇਗੀ। ਵਿਆਹ 'ਚ ਡੀਜੇ, ਪਟਾਕਿਆਂ ਆਦਿ 'ਤੇ ਹੋਣ ਵਾਲੇ ਖਰਚ ਨੂੰ ਰੋਕਿਆ ਜਾਵੇਗਾ। ਅਸੀਂ ਇਸ ਖ਼ਰਚ ਤੋਂ ਬਚ ਸਕਦੇ ਹਾਂ। ਇਸ ਤੋਂ ਇਲਾਵਾ ਜੇ ਕੋਈ ਵੀ ਲੜਕੀ ਬਗੈਰ ਆਪਣੇ ਪਰਿਵਾਰ ਦੀ ਮਰਜ਼ੀ ਦੇ ਵਿਆਹ ਕਰਵਾਉਂਦੀ ਹੈ ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ। -PTCNews

Related Post