ਵਿਗੜਨ ਲੱਗੀ ਪੰਜਾਬ ਦੀ ਆਬੋ ਹਵਾ, ਕੁਝ ਜ਼ਿਲ੍ਹਿਆਂ ਦਾ AQI 100 ਤੋਂ ਪਾਰ

By  Ravinder Singh October 21st 2022 12:07 PM -- Updated: October 21st 2022 12:08 PM

ਪਟਿਆਲਾ : ਦੀਵਾਲੀ ਤੋਂ ਪਹਿਲਾਂ ਪੰਜਾਬ ਦੀ ਆਬੋ ਹਵਾ ਪਲੀਤ ਹੋਣੀ ਸ਼ੁਰੂ ਹੋ ਗਈ ਹੈ। ਕਈ ਸ਼ਹਿਰ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਤੱਕ ਪਹੁੰਚ ਰਹੇ ਹਨ। ਗੰਧਲੇ ਚੌਗਿਰਦੇ ਕਾਰਨ ਸਾਹ ਮਰੀਜ਼ਾਂ ਨੂੰ ਭਾਰੀ ਦਿੱਕਤ ਹੋ ਰਹੀ ਹੈ। ਲੁਧਿਆਣਾ ਤੇ ਪਟਿਆਲੇ 'ਚ ਮੌਸਮ ਹੋਰ ਵਿਗੜ ਰਿਹਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ-ਤਰਨਤਾਰਨ ਉਹ ਦੋ ਸ਼ਹਿਰ ਹਨ ਜਿੱਥੇ ਪਰਾਲੀ ਸਾੜਨ ਦੇ 45 ਫ਼ੀਸਦੀ ਮਾਮਲੇ ਸਾਹਮਣੇ ਆਏ ਹਨ। ਪ੍ਰਦੂਸ਼ਣ ਕੰਟਰੋਲ ਬਿਊਰੋ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਇਹ ਪੱਧਰ ਸਾਹ ਦੀ ਕਮੀ ਵਾਲੇ ਲੋਕਾਂ ਲਈ ਢੁਕਵਾਂ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਲੋਕਾਂ 'ਚ ਸਾਹ ਦੀਆਂ ਬਿਮਾਰੀਆਂ ਵਧਣੀਆਂ ਸ਼ੁਰੂ ਹੋ ਜਾਣਗੀਆਂ। ਦੂਜੇ ਪਾਸੇ ਜੇ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (AQI) ਦੀ ਗੱਲ ਕਰੀਏ ਤਾਂ ਉਹ ਵੀ ਦਿਨੋਂ-ਦਿਨ ਵਧ ਰਹੇ ਹਨ। ਲੁਧਿਆਣਾ, ਪਟਿਆਲਾ ਦਾ AQI 100 ਨੂੰ ਪਾਰ ਕਰ ਗਿਆ ਹੈ, ਬੁੱਧਵਾਰ ਨੂੰ ਇਹ 150 ਤੋਂ ਪਾਰ ਸੀ। ਮੌਸਮ ਵਿਗਿਆਨੀਆਂ ਮੁਤਾਬਕ ਨਵੰਬਰ-ਦਸੰਬਰ 'ਚ ਇਹ ਖ਼ਤਰਨਾਕ ਪੱਧਰ 'ਤੇ ਪਹੁੰਚ ਜਾਵੇਗਾ। ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। 45 ਫ਼ੀਸਦੀ ਕੇਸ ਅੰਮ੍ਰਿਤਸਰ-ਤਰਨਤਾਰਨ ਤੋਂ ਹੀ ਆ ਰਹੇ ਹਨ।

ਵਿਗੜਨ ਲੱਗੀ ਪੰਜਾਬ ਦੀ ਆਬੋ ਹਵਾ, ਕੁਝ ਜ਼ਿਲ੍ਹਿਆਂ ਦਾ AQI 100 ਤੋਂ ਪਾਰਇਸ ਸਾਲ ਹੁਣ ਤੱਕ ਦੇਸ਼ ਭਰ 'ਚ ਪਰਾਲੀ ਸਾੜਨ ਦੇ 3476 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 2625 ਪੰਜਾਬ ਤੋਂ ਸਾਹਮਣੇ ਆਏ ਹਨ। ਹਰਿਆਣਾ ਤੋਂ 586, ਉੱਤਰ ਪ੍ਰਦੇਸ਼ ਤੋਂ 170, ਰਾਜਸਥਾਨ ਤੋਂ 34, ਮੱਧ ਪ੍ਰਦੇਸ਼ ਤੋਂ 58 ਤੇ ਦਿੱਲੀ ਤੋਂ 3 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 2625 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਹੁਣ ਤੱਕ ਤਰਨਤਾਰਨ ਤੋਂ 807 ਅਤੇ ਅੰਮ੍ਰਿਤਸਰ ਤੋਂ 788 ਮਾਮਲੇ ਸਾਹਮਣੇ ਆਏ ਹਨ। ਜਦਕਿ ਗੁਰਦਾਸਪੁਰ ਤੋਂ 228, ਕਪੂਰਥਲਾ ਤੋਂ 138, ਫ਼ਿਰੋਜ਼ਪੁਰ ਤੋਂ 120, ਜਲੰਧਰ ਤੋਂ 103, ਪਟਿਆਲਾ ਤੋਂ 117, ਸੰਗਰੂਰ ਤੋਂ 73 ਅਤੇ ਲੁਧਿਆਣਾ ਤੋਂ 57 ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਦੋ ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਭਾਰਤ ਨੇ ਰਿਹਾਅ ਕੀਤੀ ਪਾਕਿਸਤਾਨੀ ਮਹਿਲਾ ਕੈਦੀ

ਪੰਜਾਬ ਦੇ ਸ਼ਹਿਰਾਂ 'ਚ ਆਬੋ ਹਵਾ ਦਾ ਪੱਧਰ

ਅੰਮ੍ਰਿਤਸਰ-ਔਸਤਨ 94 AQI ਦਰਜ ਕੀਤਾ ਗਿਆ। ਵੀਰਵਾਰ ਨੂੰ ਵੱਧ ਤੋਂ ਵੱਧ 251 AQI ਰਿਕਾਰਡ ਕੀਤਾ ਗਿਆ।

ਜਲੰਧਰ-ਔਸਤ 126 AQI ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ 182 AQI ਰਿਕਾਰਡ ਕੀਤਾ ਗਿਆ।

ਲੁਧਿਆਣਾ-ਪਿਛਲੇ 24 ਘੰਟਿਆਂ 'ਚ ਔਸਤਨ 148 AQI ਰਿਕਾਰਡ ਕੀਤਾ ਗਿਆ ਹੈ। ਜਦਕਿ 253 AQI ਦਾ ਵੱਧ ਤੋਂ ਵੱਧ ਅੰਕੜਾ ਛੂਹ ਗਿਆ।

ਪਟਿਆਲਾ-ਪਿਛਲੇ 24 ਘੰਟਿਆਂ 'ਚ ਪਟਿਆਲਾ ਵਿਚ ਔਸਤਨ 117 AQI ਦਰਜ ਕੀਤਾ ਗਿਆ ਹੈ। ਜਦਕਿ ਵੱਧ ਤੋਂ ਵੱਧ 207 AQI ਦਰਜ ਕੀਤਾ ਗਿਆ।

-PTC News

 

Related Post