ਜੋਰਡਨ ਤੋਂ ਤੜਕੇ 3 ਵਜੇ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਲਾਸ਼
Punjab News: ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਅੱਜ ਤੜਕਸਾਰ 3 ਵਜੇ ਦੇ ਕਰੀਬ ਜੋਰਡਨ ਤੋਂ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਅਮ੍ਰਿਤਪਾਲ ਸਿੰਘ ਦੀ ਲਾਸ਼ ਪਹੁੰਚੀ। ਅਮ੍ਰਿਤਪਾਲ ਦੀ ਹਾਰਟ ਅਟੈਕ ਨਾਲ ਜੋਰਡਨ 'ਚ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਨੂੰ ਭਾਰਤ ਲਿਆਉਣ ਅੰਮ੍ਰਿਤਪਾਲ ਦੀ ਮਾਂ ਵਲੋਂ ਮੰਗ ਕੀਤੀ ਜਾ ਰਹੀ ਸੀ, ਜਿਸ ਦੀ ਲਾਸ਼ ਅੱਜ ਕਰੀਬ 2 ਮਹੀਨੇ ਬਾਅਦ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪੈਰਵਾਈ ਸਦਕਾ ਪਹੁੰਚੀ।
ਜਿੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਤੜਕਸਾਰ 3 ਵਜੇ ਏਅਰਪੋਰਟ ਪਹੁੰਚੇ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੀਬ 2 ਮਹੀਨੇ ਤੋਂ ਪਹਿਲਾਂ ਜਲੰਧਰ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਨੌਕਰੀ ਕਰਨ ਲਈ ਜੋਰਡਨ ਗਿਆ ਸੀ ਜਿਥੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਭਾਰਤ ਲਿਆਉਣ ਲਈ ਉਸ ਦੀ ਮਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਅਮ੍ਰਿਤਪਾਲ ਆਪਣੀ ਮਾਂ ਦਾ ਇਕਲੌਤਾ ਪੁੱਤ ਸੀ ਉਨ੍ਹਾਂ ਕਿਹਾ ਪਰਿਵਾਰ ਲਈ ਬਹੁਤ ਔਖਾ ਸਮਾਂ ਹੈ ਅਤੇ ਪੰਜਾਬ ਸਰਕਾਰ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਖੜੀ ਹੈ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਦੀ ਲਾਸ਼ ਲੈਣ ਪਹੰਚੇ ਉਸ ਦੇ ਰਿਸ਼ਤੇਦਾਰ ਨੇ ਕਿਹਾ ਕਿ ਅਮ੍ਰਿਤਪਾਲ ਦੀ ਮੌਤ ਹਾਰਟ ਅਟੈਕ ਕਰਕੇ ਹੋ ਗੁਈ ਸੀ, ਜਿਸ ਦੀ ਲਾਸ਼ ਭਾਰਤ ਲਿਆਉਣ ਲਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਹੈ ਜਿਸ ਲਈ ਉਹ ਉਹਨਾਂ ਦਾ ਧੰਨਵਾਦ ਕਰਦੇ ਹਨ।
- PTC NEWS