5 ਬੱਚਿਆਂ ਦੀ ਮੌਤ ’ਤੇ ਸਾਬਕਾ ਕੇਂਦਰੀ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ, CM ਵੱਲੋਂ 50-50 ਹਜ਼ਾਰ ਦੇਣ ਦਾ ਐਲਾਨ

By  Jagroop Kaur May 14th 2021 10:34 PM

ਸ਼ੁਕਰਵਾਰ ਦੀ ਦੁਪਹਿਰ ਲੁਧਿਆਣਾ ਵਿਖੇ ਟੋਬੇ ;ਚ ਡੁੱਬਣ ਨਾਲ ਬੱਛਿਆਂ ਦੀ ਮੌਤ ਹੋ ਗਈ , ਜਿਸ ਵਿਚ ਪੰਜ ਬੱਚਿਆਂ ਸਮੇਤ ਛੇ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਉਥੇ ਹੀ ਇਸ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਹਰ ਪਰਿਵਾਰ ਨੂੰ 50,000 ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ। ਇਸ ਦੁਖਦ ਘਟਨਾ 'ਚ ਛੇਵਾਂ ਵਿਅਕਤੀ ਇਨ੍ਹਾਂ ਬੱਚਿਆਂ ਨੂੰ ਬਚਾਉਂਦਾ ਹੋਇਆ ਆਪਣੀ ਜਾਨ ਗਵਾ ਬੈਠਾ।'

 

Also Read |  Coronavirus India: PM Narendra Modi a ‘super-spreader’ of COVID-19, says IMA Vice President

ਜ਼ਿਕਰਯੋਗ ਹੈ ਕਿ ਇਹ ਘਟਨਾ ਮਾਨਗੜ੍ਹ ਪਿੰਡ ਵਿਚ ਹੋਈ ਜਿੱਥੇ 7 ਤੋਂ 10 ਸਾਲ ਦੀ ਉਮਰ ਤੱਕ ਦੇ ਪੰਜ ਪ੍ਰਵਾਸੀ ਬੱਚਿਆਂ ਦੀ ਛੱਪੜ 'ਚ ਡੁੱਬਣ ਕਾਰਨ ਮੌਤ ਹੋ ਗਈ। 22 ਸਾਲਾ ਇੱਕ ਪ੍ਰਵਾਸੀ ਨੇ ਬੱਚਿਆਂ ਨੂੰ ਬਚਾਉਣ ਲਈ ਛੱਪੜ 'ਚ ਛਾਲ ਮਾਰੀ ਪਰ ਬਦਕਿਸਮਤੀ ਨਾਲ ਉਹ ਵੀ ਆਪਣੀ ਜਾਨ ਗਵਾ ਬੈਠਾ

ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦੇ ਹੋਏ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਇਸ ਦੁੱਖ ਦੀ ਘੜੀ 'ਚ ਇਨ੍ਹਾਂ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਉਪਲੱਬਧ ਕਰਵਾਈ ਜਾਵੇ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਬਾਕੀ ਦੋਨਾਂ ਨੂੰ ਹਾਸਿਲ ਕਰਨ ਲਈ ਕੰਮ ਜਾਰੀ ਹੈ।

Click here to follow PTC News on Twitter 

Related Post