ਲੁਧਿਆਣਾ 'ਚ ਸਵਾਈਨ ਫਲੂ ਦਾ ਕਹਿਰ, ਹੁਣ ਤੱਕ 11 ਮੌਤਾਂ ਹੋ ਚੁੱਕੀਆਂ

By  Ravinder Singh October 27th 2022 01:31 PM

ਲੁਧਿਆਣਾ : ਕੋਰੋਨਾ ਤੇ ਡੇਂਗੂ ਤੋਂ ਬਾਅਦ ਸਨਅਤੀ ਸ਼ਹਿਰ ਵਿਚ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ ਹੈ। ਦੋ ਮਹੀਨਿਆਂ 'ਚ 54 ਦੇ ਕਰੀਬ ਸਵਾਈਨ ਫਲੂ ਦੇ ਮਰੀਜ਼ ਸਾਹਮਣੇ ਆਏ। ਹੁਣ ਤੱਕ ਕਰੀਬ ਸਵਾਈਨ ਫਲੂ ਦੇ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਇਲਾਵਾ 10 ਦੇ ਕਰੀਬ ਸਵਾਈਨ ਫਲੂ ਦੇ ਮਰੀਜ਼ ਅਜੇ ਵੀ ਹਸਪਤਾਲਾਂ 'ਚ ਦਾਖ਼ਲ ਹਨ। 232 ਦੇ ਕਰੀਬ ਮਰੀਜ ਸ਼ੱਕੀ ਪਾਏ ਜਾ ਚੁੱਕੇ ਹਨ।

ਲੁਧਿਆਣਾ 'ਚ ਸਵਾਈਨ ਫਲੂ ਦਾ ਕਹਿਰ, ਹੁਣ ਤੱਕ 11 ਮੌਤਾਂ ਹੋ ਚੁੱਕੀਆਂ

ਮੌਨਸੂਨ ਸੀਜ਼ਨ ਤੋਂ ਲੈ ਕੇ ਹੁਣ ਤੱਕ ਲੁਧਿਆਣਾ 'ਚ ਪਹਿਲੀ ਵਾਰ ਸਵਾਈਨ ਫਲੂ ਦੇ ਇੰਨੇ ਕੇਸ ਤੇ ਇੰਨੀਆਂ ਮੌਤਾਂ ਹੋਈਆਂ ਹਨ। ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਹੁਣ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਡਾ. ਹਤਿੰਦਰ ਕੌਰ ਸਿਵਲ ਸਰਜਨ ਨੇ ਲੁਧਿਆਣਾ ਵਾਸੀਆਂ ਨੂੰ ਭੀੜ ਵਾਲੇ ਇਲਾਕਿਆਂ 'ਚ ਜਾਣ ਨੂੰ ਮਨ੍ਹਾਂ ਕੀਤਾ ਤੇ ਨਾਲ ਹੀ ਹਦਾਇਤਾਂ ਦਿੱਤੀਆਂ ਹਨ ਕਿ ਬਾਹਰ ਜਾਣ ਵੇਲੇ ਮਾਸਕ ਪਾ ਕੇ ਰੱਖੋ।

ਇਹ ਵੀ ਪੜ੍ਹੋ : Rubina Bajwa Wedding Pics: ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਹੋਇਆ ਵਿਆਹ, ਵੇਖੋ ਖੂਬਸੂਰਤ PHOTOS

ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ। ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤਕ ਪੁੱਜਦਾ ਹੈ। ਇਸੇ ਤਰ੍ਹਾਂ ਜੇਕਰ ਰੋਗੀ ਨੇ ਕਿਸੇ ਬੂਹੇ ਦੇ ਹੈਂਡਲ ਨੂੰ ਛੋਹਿਆ ਹੋਵੇ ਜਾਂ ਹੋਰ ਕਿਤੇ ਵੀ ਇਨਫੈਕਸ਼ਨ ਛੱਡੀ ਹੋਵੇ ਜਿਵੇਂ ਬੱਸਾਂ-ਗੱਡੀਆਂ, ਸਾਂਝੇ ਗ਼ੁਸਲਖ਼ਾਨੇ, ਤੌਲੀਆ ਜਾਂ ਹੋਰ ਕਪੜੇ ਆਦਿ  ਉਸ ਵਸਤੂ ਨੂੰ ਛੂਹਣ ਜਾਂ ਵਰਤਣ ਨਾਲ ਸਵਾਈਨ ਫਲੂ ਦਾ ਵਾਇਰਸ (ਐਚ1ਐਨ1) ਤੁਹਾਡੇ ਅੰਦਰ ਜਾ ਸਕਦਾ ਹੈ।

-PTC News

 

Related Post