ਕੋਰੋਨਾ ਕੇਸਾਂ ਵਿਚ ਆਈ ਗਿਰਾਵਟ, ਪਿਛਲੇ 24 ਘੰਟਿਆਂ 'ਚ 15,906 ਨਵੇਂ ਕੇਸ ਆਏ ਸਾਹਮਣੇ

By  Riya Bawa October 24th 2021 10:38 AM -- Updated: October 24th 2021 10:39 AM

Coronavirus Cases Today: ਦੇਸ਼ ਵਿੱਚ ਹੁਣ ਲਗਾਤਾਰ ਦੂਜੇ ਦਿਨ ਕੋਰੋਨਾ ਕੇਸਾਂ ਵਿਚ ਕਮੀ ਆ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਅੰਦਰ ਕੋਰੋਨਾ ਦੇ 15 ਹਜ਼ਾਰ 906 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੱਲ੍ਹ 561 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4 ਲੱਖ 54 ਹਜ਼ਾਰ 269 ਹੋ ਗਈ ਹੈ।

Coronavirus update: India reports 15,906 new Covid-19 cases in last 24 hours

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ, ਦੇਸ਼ ਵਿੱਚ ਮੌਜੂਦਾ ਸਮੇਂ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਇੱਕ ਲੱਖ 72 ਹਜ਼ਾਰ 594 ਹੈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਇੱਕ ਲੱਖ 74 ਹਜ਼ਾਰ 594 ਰਹਿ ਗਈ ਹੈ। ਦੇਸ਼ ਵਿੱਚ ਹੁਣ ਤੱਕ 3 ਕਰੋੜ 35 ਲੱਖ 48 ਹਜ਼ਾਰ 605 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।

India Covid-19 updates: 15,981 new cases, 166 deaths in 24 hrs

ਪੰਜਾਬ ਵਿੱਚ ਕਰੋਨਾ ਮ੍ਰਿਤਕਾਂ ਦਾ ਅੰਕੜਾ 16,551 ’ਤੇ ਪਹੁੰਚ ਗਿਆ ਹੈ। ਗੌਰਤਲਬ ਹੈ ਕਿ ਬੀਤੇ ਦਿਨੀ ਕਰੋਨਾ ਦੇ 16,326 ਕੇਸ ਸਾਹਮਣੇ ਆਏ ਸੀ ਤੇ 666 ਮੌਤਾਂ ਹੋਈਆਂ ਸੀ। ਕੇਰਲਾ ’ਚ ਬੀਤੇ ਇਕ ਦਿਨ ’ਚ 563 'ਤੇ ਮਹਾਰਾਸ਼ਟਰ ’ਚ 40 ਮੌਤਾਂ ਹੋਈਆਂ ਸੀ। ਸ਼ੁੱਕਰਵਾਰ ਨੂੰ 13,64,681 ਟੈਸਟ ਕੀਤੇ ਗਏ ਸੀ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਦੇ 8 ਨਵੇਂ ਕੇਸ ਸਾਹਮਣੇ ਆਏ ਹਨ ਤੇ 15 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ। ਹਰਿਆਣਾ ’ਚ 92 ਐਕਟਿਵ ਕੇਸ ਹਨ।

India coronavirus: New record deaths as virus engulfs India - BBC News

Related Post