ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਸਰਕਾਰ ਨੂੰ ਹੋਣਾ ਚਾਹੀਦਾ ਹੈ ਚੌਕਸ : ਸੁਖਬੀਰ ਸਿੰਘ ਬਾਦਲ

By  Jagroop Kaur May 25th 2021 03:32 PM

ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਅੱਜ ਦੇਸ਼ ਦੇ ਨਾਲ ਨਾਲ ਪੰਜਾਬ ਵੀ ਕੁਝ ਰਿਹਾ ਹੈ ਜਿਸ ਨਾਲ ਜੰਗ ਲੜਨ ਲਈ ਪੰਜਾਬ ਦੀ ਕੈਪਟਨ ਸਰਕਾਰ ਫੇਲ੍ਹ ਹੋਈ ਹੈ , ਜਿਸ ਦਾ ਕਾਰਨ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਵੈਕਸੀਨ ਹੀ ਮੁਹੱਈਆ ਨਹੀ ਕਰ ਪਾਈ। ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿੰਨਾ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਉਹਨਾਂ ਪੰਜਾਬ ਦੇ ਹਲਾਤਾਂ 'ਤੇ ਚਿੰਤਾ ਪ੍ਰਗਟਾਈ , ਇਸ ਦੌਰਾਨ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਜਲਦ ਜਲਦ ਕੈਬਨਿਟ ਮੀਟਿੰਗ ਬੁਲਾਕੇ 1000 ਕਰੋੜ ਰੁਪਈਆ ਵੈਕਸੀਨ ਤੇ ਖਰਚੇ ਜਾਣ ਅਤੇ ਸਮਾਂ ਬੱਧਤਾ ਟੀਚੇ ਦੇ ਨਾਲ ਪੂਰੇ ਪੰਜਾਬ ਨੂੰ ਵੇਕਸੀਨ ਕਰਨ ਦੀ ਮੰਗ ਕੀਤੀ।

Read More : ਜਲੰਧਰ ਸਣੇ ਹੋਰਨਾਂ ਜ਼ਿਲ੍ਹਿਆਂ ‘ਚ ਜਾਣੋ ਕੋਰੋਨਾ ਦੇ ਹਾਲਾਤ, ਕਿਥੇ ਮਿਲੀ ਰਾਹਤ ਕਿਥੇ ਬਣੀ…

ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦੇ ਵਰਕਰ ਵੈਕਸੀਨ ਡਰਾਈਵ ਵਿੱਚ ਸਹਿਯੋਗ ਕਰਨਗੇ, ਜੋ ਸਰਕਾਰ ਕਿਹਾ ਰਹੀ ਹੈ ਕਿ ਵੈਕਸੀਨ ਨਹੀਂ ਹੈ ਉਥੇ ਹੀ ਐਸਜੀਪੀਸੀ ਨੇ ਅੱਠ ਦਿਨ ਵਿੱਚ ਵੈਕਸੀਨ ਮੰਗਵਾਈ ਹੈ , ਆਪਣੇ ਪੱਲਿਓਂ ਪੈਸੇ ਖੜ੍ਹ ਕਰਕੇ ਵੈਂਟੀਲੇਟਰ ਅਤੇ ਵੈਕਸੀਨ ਦਾ ਇੰਤਜ਼ਾਮ ਕਰ ਰਹੀ ਹੈ।

Read more :ਮਿਲਖਾ ਸਿੰਘ ਹਸਪਤਾਲ ਮੁਹਾਲੀ ’ਚ ਦਾਖਲ, ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸਿਹਤਯਾਬੀ ਦੀ ਕਾਮਨਾ

ਮੁਖ ਮੰਤਰੀ ਜੀ ਕੇਂਦਰ ਵੱਲੋਂ ਫ੍ਰੀ ਚ ਮਿਲਣ ਵਾਲੀ ਵੈਕਸੀਨ ਦੀ ਉੱਡੀਕ ਚ ਹਨ ਪਰ ਉਹਨਾਂ ਨੂੰ ਲੋੜ ਹੈ ਕਿ ਪੰਜਾਬ ਸਰਕਾਰ ਤੁਰੰਤ 2000 ਵੈਂਟੀਲੇਟਰ ਖਰੀਦੇ, ਤੀਜੀ ਵੇਅ ਤੋਂ ਪਹਿਲਾਂ ਚੌਕਸ ਰਹਿਣ ਦੀ ਲੋੜ, ਨਿੱਜੀ ਹਸਪਤਾਲਾਂ ਨੂੰ ਆਪਣੇ ਕੰਟਰੋਲ ਵਿੱਚ ਕਰੇ ਸਰਕਾਰ..ਇਲਾਜ ਦਾ ਖਰਚ ਨਿਰਧਾਰਿਤ ਕਰੇ ਸਰਕਾਰ|Maharashtra no home isolation allowed , new case go to covid centers

ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਅਪੀਲ ਕੀਤੀ ਕਿ ਵੈਕਸੀਨ ਤੇ ਲੱਗਿਆ ਜੀਐਸਟੀ ਟੈਕਸ ਮੁਆਫ ਕਰੇ ਸਰਕਾਰ ,ਵੈਟੀਲੇਟਰ ਤੇ ਜੀਐਸਟੀ ਵੀ ਹਟੇ , ਪੰਜ ਫੀਸਦ ਜੀਐਸਟੀ ਹਟਾਈ ਜਾਵੇ। ਇਸ ਦੇ ਇਲਾਵਾ ਸੁਖਬੀਰ ਬਾਦਲ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਨੂੰ ਇੰਨੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਕਿ ਜੇਕਰ ਤੀਜੀ ਲਹਿਰ ਆਉਂਦੀ ਹੈ ਕੋਰੋਨਾ ਦੀ ਤਾਂ ਉਸ ਨਾਲ ਲੜਨ ਲਈ ਸਭ ਤੋਂ ਪਹਿਲਾਂ ਸਾਡੇ ਕੋਲ ਹਰ ਉਹ ਚੀਜ਼ ਹੋਵੇ , ਜਿਸ ਨਾਲ ਬਿਮਾਰੀ ਨਾਲ ਲੜਿਆ ਜਾਵੇ। ਨਜਾਬ ਸਰਕਾਰ ਨੂੰ ਲੋੜ ਹੈ ਚੌਕਸ ਹੋਣ ਦੀ।

Related Post