ਬਾਰਸ਼ ਨੇ ਬਦਲਿਆ ਮੌਸਮ ਦਾ ਮਿਜਾਜ਼, ਕਈ ਇਲਾਕਿਆਂ ਵਿੱਚ ਪਿਆ ਭਾਰੀ ਮੀਂਹ
Riya Bawa
August 21st 2021 10:39 AM --
Updated:
August 21st 2021 10:41 AM

ਨਵੀਂ ਦਿੱਲੀ: ਪੰਜਾਬ ਹੀ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਬੀਤੀ ਰਾਤ ਤੋਂ ਦਿੱਲੀ-ਐਨਸੀਆਰ ਵਿੱਚ ਸ਼ੁਰੂ ਹੋਈ ਬਾਰਿਸ਼ (Rain in Delhi-NCR) ਦਾ ਸਿਲਸਿਲਾ ਜਾਰੀ ਹੈ। ਭਾਰੀ ਮੀਂਹ ਪੈਣ ਕਰਕੇ ਬਾਰਸ਼ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਦੇਰ ਨਾਲ ਹੋਈ ਕਈ ਦਿਨਾਂ ਤੋਂ ਚੱਲ ਰਿਹਾ ਨਮੀ ਵਾਲਾ ਮਾਹੌਲ ਖ਼ਤਮ ਹੋ ਗਿਆ ਹੈ ਅਤੇ ਲੰਮੀ ਬਾਰਿਸ਼ ਤੋਂ ਬਾਅਦ ਤਾਪਮਾਨ (Temperature) ਵੀ ਹੇਠਾਂ ਆ ਗਿਆ ਹੈ। ਦੱਸ ਦੇਈਏ ਅੱਜ ਤਾਪਮਾਨ 27 ਡਿਗਰੀ ਤੱਕ ਹੇਠਾਂ ਆ ਗਿਆ ਹੈ।
ਇੱਥੇ ਪੜ੍ਹੋ ਹੋਰ ਖ਼ਬਰਾਂ: ਸਿਡਨੀ ’ਚ ਮੁੜ ਕੋਰੋਨਾ ਦਾ ਕਹਿਰ, ਸਤੰਬਰ ਤੱਕ ਲੱਗਾ ਲੌਕਡਾਊਨ


