ਕਾਬੁਲ ਦੇ ਹੋਟਲ ਬੈਰਨ ਨੇੜੇ ਹੋਇਆ ਦੂਜਾ ਧਮਾਕਾ

By  Riya Bawa August 26th 2021 09:08 PM -- Updated: August 26th 2021 09:09 PM

ਕਾਬੁਲ: ਕਾਬੁਲ-ਅਫਗਾਨਿਸਤਾਨ 'ਤੇ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਉਥੇ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਦਰਮਿਆਨ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਧਮਾਕੇ ਹੋਣ ਦੀ ਖ਼ਬਰ ਹੈ।

Kabul bombing: 90 killed in attack near diplomatic area in Afghanistan | CNN

ਦੱਸ ਦਈਏ ਕਿ ਇਸ ਦੌਰਾਨ 2 ਧਮਾਕੇ ਹੋਏ। ਪਹਿਲਾਂ ਧਮਾਕਾ ਏਅਰਪੋਰਟ ਦੇ ਪੂਰਬੀ ਗੇਟ 'ਤੇ ਹੋਇਆ ਅਤੇ ਦੂਜਾ ਧਮਾਕਾ ਹੋਟਲ ਬੈਰਨ ਨੇੜੇ ਹੋਇਆ। ਇਸ 'ਚ ਤਕਰੀਬਨ 13 ਲੋਕਾਂ ਦੇ ਮਰਨ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

BREAKING Explosion Kabul airport Blast Abbey Gate casualties damage taliban afghanistan latest news | World News – India TV

ਗੌਰਤਲਬ ਹੈ ਕਿ ਤਾਲਿਬਾਨ ਦਾ ਕਾਬੁਲ 'ਤੇ ਕਬਜ਼ਾ ਜਮਾਉਣ ਤੋਂ ਬਾਅਦ ਅਮਰੀਕਾ, ਇਟਲੀ ਸਮੇਤ ਕਈ ਦੇਸ਼ ਆਪਣੇ ਅਤੇ ਉਥੇ ਦੇ ਨਾਗਰਿਕਾਂ ਨੂੰ ਕੱਢਣ 'ਚ ਲੱਗੇ ਹੋਏ ਹਨ। ਇਸ ਦੇ ਲਈ ਫੌਜ ਦੇ ਜਹਾਜ਼ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।

-PTC News

Related Post