Trump Travel Ban : ਡੋਨਾਲਡ ਟਰੰਪ ਦਾ ਇੱਕ ਹੋਰ ਵੱਡਾ ਫੈਸਲਾ, 12 ਦੇਸ਼ਾਂ 'ਤੇ ਲਾਈ ਯਾਤਰਾ ਪਾਬੰਦੀ, 7 ਹੋਰਾਂ 'ਤੇ ਸਖ਼ਤ ਕਾਰਵਾਈ
Donald Trump Travel Ban on 12 Countries : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੇ ਫੈਸਲੇ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਾਰ ਉਨ੍ਹਾਂ ਨੇ ਇੱਕ-ਦੋ ਨਹੀਂ, ਸਗੋਂ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸੱਤ ਹੋਰ ਦੇਸ਼ਾਂ 'ਤੇ ਵੀ ਸਖ਼ਤ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਹਨ। ਡੋਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਹ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਦਾ ਆਦੇਸ਼ ਸੋਮਵਾਰ ਦੁਪਹਿਰ 12 ਵਜੇ ਤੋਂ ਲਾਗੂ ਹੋਵੇਗਾ।
ਅਮਰੀਕਾ ਸਰਕਾਰ ਵੱਲੋਂ ਜਿਨ੍ਹਾਂ ਦੇਸ਼ਾਂ 'ਤੇ ਯਾਤਰਾ ਪਾਬੰਦੀ ਲਗਾਈ ਹੈ, ਉਨ੍ਹਾਂ ਵਿੱਚ ਅਫਗਾਨਿਸਤਾਨ, ਚਾਡ, ਇਕੂਟੇਰੀਅਲ ਗਿਨੀ, ਕਾਂਗੋ ਗਣਰਾਜ, ਏਰੀਟ੍ਰੀਆ, ਹੈਤੀ, ਈਰਾਨ, ਸੋਮਾਲੀਆ, ਲੀਬੀਆ, ਸੁਡਾਨ, ਯਮਨ ਅਤੇ ਬਰਮਾ ਸ਼ਾਮਲ ਹਨ।
ਇਨ੍ਹਾਂ ਦੇਸ਼ਾਂ ਤੋਂ ਇਲਾਵਾ, ਬੁਰੂੰਡੀ, ਕਿਊਬਾ, ਸੀਅਰਾ ਲਿਓਨ, ਲਾਓਸ, ਟੋਗੋ, ਤੁਰਕਮੇਨਿਸਤਾਨ ਅਤੇ ਵੈਨੇਜ਼ੁਏਲਾ ਦੇ ਨਾਗਰਿਕਾਂ 'ਤੇ ਵੀ ਸਖ਼ਤ ਯਾਤਰਾ ਨਿਯਮ ਲਾਗੂ ਕੀਤੇ ਗਏ ਹਨ।
ਅਜਿਹੀ ਪਾਬੰਦੀ 2017 ਵਿੱਚ ਵੀ ਲਗਾਈ ਗਈ ਸੀ
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਕਿਸੇ ਦੇਸ਼ ਦੇ ਨਾਗਰਿਕਾਂ 'ਤੇ ਯਾਤਰਾ ਪਾਬੰਦੀ ਲਗਾਈ ਹੈ। ਉਨ੍ਹਾਂ ਨੇ 2017 ਵਿੱਚ ਵੀ ਅਜਿਹਾ ਕੀਤਾ ਸੀ। ਉਸ ਸਮੇਂ ਦੌਰਾਨ, ਉਨ੍ਹਾਂ ਨੇ ਈਰਾਨ, ਸੀਰੀਆ, ਇਰਾਕ, ਸੁਡਾਨ, ਲੀਬੀਆ, ਸੋਮਾਲੀਆ ਅਤੇ ਯਮਨ 'ਤੇ ਅਜਿਹੀ ਪਾਬੰਦੀ ਲਗਾਈ ਸੀ।
- PTC NEWS