Fri, Jun 20, 2025
Whatsapp

Canada ਵਿੱਚ ਜੰਗਲ ਦੀ ਅੱਗ ਕਾਬੂ ਤੋਂ ਬਾਹਰ; ਐਮਰਜੈਂਸੀ ਲਗਾਈ, ਬੁਲਾਈ ਫੌਜ

ਮੈਨੀਟੋਬਾ ਦੇ ਪ੍ਰੀਮੀਅਰ ਵੈੱਬ ਕਾਇਨਿਊ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਨਿਕਾਸੀ ਕਾਰਜ ਚਲਾਇਆ ਜਾ ਰਿਹਾ ਹੈ। ਅੱਗ ਕਾਰਨ ਲਗਭਗ 17 ਹਜ਼ਾਰ ਲੋਕਾਂ ਨੂੰ ਹਿਜਰਤ ਕਰਨੀ ਪਈ ਹੈ।

Reported by:  PTC News Desk  Edited by:  Aarti -- May 30th 2025 09:03 AM
Canada ਵਿੱਚ ਜੰਗਲ ਦੀ ਅੱਗ ਕਾਬੂ ਤੋਂ ਬਾਹਰ; ਐਮਰਜੈਂਸੀ ਲਗਾਈ, ਬੁਲਾਈ ਫੌਜ

Canada ਵਿੱਚ ਜੰਗਲ ਦੀ ਅੱਗ ਕਾਬੂ ਤੋਂ ਬਾਹਰ; ਐਮਰਜੈਂਸੀ ਲਗਾਈ, ਬੁਲਾਈ ਫੌਜ

Canada News : ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਬੂ ਤੋਂ ਬਾਹਰ ਹੋ ਗਈ ਹੈ। ਅੱਗ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਸਥਾਨਕ ਪ੍ਰਸ਼ਾਸਨ ਨੇ ਸਥਿਤੀ ਨੂੰ ਦੇਖਦੇ ਹੋਏ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਫੌਜ ਨੂੰ ਵੀ ਬੁਲਾ ਲਿਆ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਫੌਜ ਭੇਜਣ ਦੀ ਇਜਾਜ਼ਤ ਦੇ ਦਿੱਤੀ ਹੈ।

ਮੈਨੀਟੋਬਾ ਦੇ ਪ੍ਰੀਮੀਅਰ ਵੈੱਬ ਕਾਇਨਿਊ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਨਿਕਾਸੀ ਕਾਰਜ ਚਲਾਇਆ ਜਾ ਰਿਹਾ ਹੈ। ਅੱਗ ਕਾਰਨ ਲਗਭਗ 17 ਹਜ਼ਾਰ ਲੋਕਾਂ ਨੂੰ ਹਿਜਰਤ ਕਰਨੀ ਪਈ ਹੈ।


ਕੀਨਿਊ ਨੇ ਕਿਹਾ ਕਿ ਮਦਦ ਲਈ ਫੌਜ ਨੂੰ ਬੁਲਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਮੈਨੀਟੋਬਾ ਦੇ ਫਲਿਨ ਫਲੋਨ ਸ਼ਹਿਰ ਵਿੱਚ ਜੰਗਲ ਦੀ ਅੱਗ ਬਹੁਤ ਖਤਰਨਾਕ ਹੋ ਗਈ ਹੈ, ਜਿਸ ਕਾਰਨ ਸ਼ਹਿਰ ਦੇ ਲਗਭਗ 5000 ਲੋਕਾਂ ਨੂੰ ਸ਼ਹਿਰ ਛੱਡਣ ਦੇ ਨਿਰਦੇਸ਼ ਦਿੱਤੇ ਗਏ ਹਨ।

ਸ਼ਹਿਰ ਦੇ ਮੇਅਰ ਨੇ ਕਿਹਾ ਕਿ ਅੱਗ ਇੰਨੀ ਤੇਜ਼ੀ ਨਾਲ ਭੜਕ ਰਹੀ ਹੈ ਕਿ ਸਾਰੇ ਲੋਕਾਂ ਨੂੰ ਅੱਧੀ ਰਾਤ ਤੱਕ ਸ਼ਹਿਰ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਮੈਨੀਟੋਬਾ ਦੇ ਸਸਕੈਚਵਨ ਖੇਤਰ ਵਿੱਚ ਵੀ ਇੱਕ ਵੱਡੀ ਅੱਗ ਲੱਗੀ ਹੈ, ਜੋ ਤੇਜ਼ੀ ਨਾਲ ਵੱਧ ਰਹੀ ਹੈ। ਅੱਗ ਕਾਰਨ ਸਸਕੈਚਵਨ ਵਿੱਚ 1200 ਲੋਕਾਂ ਨੂੰ ਬਾਹਰ ਕੱਢਿਆ ਗਿਆ।

ਮੈਨੀਟੋਬਾ ਵਿੱਚ 22 ਜੰਗਲਾਂ ਵਿੱਚ ਅੱਗ ਲੱਗੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਭਰ ਦੇ ਫਾਇਰ ਵਿਭਾਗ ਅੱਗ ਬੁਝਾਉਣ ਵਿੱਚ ਮਦਦ ਕਰ ਰਹੇ ਹਨ। ਐਤਵਾਰ ਨੂੰ ਇੱਕ ਫਾਇਰ ਫਾਈਟਰ ਗੰਭੀਰ ਜ਼ਖਮੀ ਹੋ ਗਿਆ। ਇਸ ਸਾਲ ਹੁਣ ਤੱਕ, ਮੈਨੀਟੋਬਾ ਵਿੱਚ 102 ਜੰਗਲਾਂ ਵਿੱਚ ਅੱਗ ਲੱਗ ਚੁੱਕੀ ਹੈ, ਜੋ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਸਤ ਨਾਲੋਂ ਬਹੁਤ ਜ਼ਿਆਦਾ ਹੈ। ਕੈਨੇਡਾ ਦਾ ਜੰਗਲੀ ਅੱਗ ਦਾ ਸੀਜ਼ਨ ਮਈ ਤੋਂ ਸਤੰਬਰ ਤੱਕ ਚੱਲਦਾ ਹੈ। ਰਿਕਾਰਡ ਵਿੱਚ ਸਭ ਤੋਂ ਭਿਆਨਕ ਅੱਗਾਂ 2023 ਵਿੱਚ ਲੱਗੀਆਂ ਸਨ, ਜਿਸ ਨੇ ਉੱਤਰੀ ਅਮਰੀਕਾ ਦਾ ਬਹੁਤ ਸਾਰਾ ਹਿੱਸਾ ਮਹੀਨਿਆਂ ਤੱਕ ਖਤਰਨਾਕ ਧੂੰਏਂ ਵਿੱਚ ਢੱਕਿਆ ਰਿਹਾ।

ਇਹ ਵੀ ਪੜ੍ਹੋ : Class IX Student Shot Dead : ਹਿਸਾਰ ’ਚ ਵਾਪਰੀ ਵੱਡੀ ਵਾਰਦਾਤ, 9ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ

- PTC NEWS

Top News view more...

Latest News view more...

PTC NETWORK
PTC NETWORK