ਸੰਤ ਬਾਬਾ ਗੁਰਚਰਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹੋਇਆ ਹੰਗਾਮਾ, ਲੱਥੀਆਂ ਪੱਗਾਂ

By  Ravinder Singh April 15th 2022 05:37 PM

ਸੁਲਤਾਨਪੁਰ ਲੋਧੀ : ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਦੇ ਗੱਦੀ ਨਸ਼ੀਨ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲੇ ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅੰਗੀਠਾ ਸਾਹਿਬ ਦੀ ਅਰਦਾਸ ਮੌਕੇ ਡੇਰੇ ਦੇ ਅਗਲੇ ਸੰਚਾਲਕ ਦਾ ਨਾਂ ਐਲਾਨ ਦਿੱਤਾ। ਸੰਤ ਬਾਬਾ ਗੁਰਚਰਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹੋਇਆ ਹੰਗਾਮਾ, ਲੱਥੀਆਂ ਪੱਗਾਂ ਇਸ ਕਾਰਨ ਸੰਗਤ ਵਿੱਚ ਰੋਸ ਦੀ ਲਹਿਰ ਫੈਲ ਗਈ। ਉਨ੍ਹਾਂ ਅਰਦਾਸ ਵਿਚ ਕਿਹਾ ਕਿ ਡੇਰੇ ਦੀ ਸੇਵਾ ਸੰਭਾਲ ਹੁਣ ਤੋਂ ਜਸਪਾਲ ਸਿੰਘ ਕਰਨਗੇ, ਜੋ ਡੇਰੇ ਵਿਚ ਮੌਜੂਦਾ ਸੇਵਾਦਾਰ ਹਨ ਤੇ ਡਰਾਈਵਰ ਦੀ ਸੇਵਾ ਨਿਭਾ ਰਹੇ ਹਨ। ਇਸ ਐਲਾਨ ਨੂੰ ਲੈ ਕੇ ਉਥੇ ਮੌਜੂਦ ਸੰਗਤ ਭੜਕ ਗਈ ਜਿਸ ਕਾਰਨ ਸਥਿਤੀ ਕਾਫੀ ਤਣਾਅਪੂਰਨ ਬਣ ਗਿਆ। ਇਸ ਨੂੰ ਲੈ ਕੇ ਕਾਫੀ ਧੱਕਾ ਮੁੱਕੀ ਹੋਈ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਸੰਗਤ ਨੇ ਅਰਦਾਸ ਕਰਨ ਵਾਲੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨਾਲ ਵੀ ਧੱਕਾ ਮੁੱਕੀ ਕੀਤੀ। ਇਸ ਮੌਕੇ ਉਨ੍ਹਾਂ ਦੀ ਵੀ ਪੱਗ ਉਤਰ ਗਈ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਉਨ੍ਹਾਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਹੈ। ਸੰਤ ਬਾਬਾ ਗੁਰਚਰਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹੋਇਆ ਹੰਗਾਮਾ, ਲੱਥੀਆਂ ਪੱਗਾਂਮੌਕੇ ਉਤੇ ਭਾਰੀ ਫੋਰਸ ਨਾਲ਼ ਪਹੁੰਚੇ ਡੀ.ਐਸ.ਪੀ ਰਜੇਸ਼ ਕੱਕੜ ਨੇ ਸਥਿਤੀ ਨੂੰ ਸੰਭਾਲਦਿਆਂ ਸੰਗਤ ਤੇ ਭਾਈ ਇਕਬਾਲ ਸਿੰਘ ਨਾਲ਼ ਗੱਲਬਾਤ ਕਰ ਕੇ ਮੁਆਫੀਨਾਮਾ ਲਿਖ਼ਣ ਉਪਰੰਤ ਮਾਹੌਲ ਸ਼ਾਂਤ ਕੀਤਾ। ਪੁਲਿਸ ਨੇ ਸੰਗਤ ਨੂੰ ਸਮਝਾਇਆ। ਇਸ ਤੋਂ ਬਾਅਦ ਸਥਿਤੀ ਕਾਬੂ ਹੇਠ ਹੋਈ। ਇਸ ਉਪਰੰਤ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸੰਗਤ ਕੋਲੋਂ ਲਿਖਤੀ ਮਾਫੀ ਵੀ ਮੰਗੀ। ਇਸ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਦਾ ਸਸਕਾਰ ਹੋ ਗਿਆ। ਇਹ ਵੀ ਪੜ੍ਹੋ : ਭਿਆਨਕ ਅੱਗ ਲੱਗਣ ਨਾਲ ਗ਼ਰੀਬਾਂ ਦੇ ਆਸ਼ਿਆਨੇ ਹੋਏ ਸੁਆਹ

Related Post