ਕੋਰੋਨਾ ਵਾਇਰਸ ਨਾਲ ਇੱਕ ਹੋਰ ਅਦਾਕਾਰਾ ਦੀ ਹੋਈ ਮੌਤ, ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ

By  Shanker Badra April 11th 2020 05:57 PM

ਕੋਰੋਨਾ ਵਾਇਰਸ ਨਾਲ ਇੱਕ ਹੋਰ ਅਦਾਕਾਰਾ ਦੀ ਹੋਈ ਮੌਤ, ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ:ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ। ਇਸ ਦੀ ਲਪੇਟ 'ਚ ਆ ਕੇ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸਿਰਫ ਆਮ ਲੋਕ ਹੀ ਨਹੀਂ ਬਲਕਿ ਕਈ ਮਸ਼ਹੂਰ ਹਸਤੀਆਂ ਵੀ ਇਸ ਦੀ ਚਪੇਟ ਵਿਚ ਆ ਗਈਆਂ ਹਨ। ਇਸ ਦੌਰਾਨ ਇਕ ਹੋਰ ਮਸ਼ਹੂਰ ਹਸਤੀ ਦੀ  ਇਸ ਵਾਇਰਸ ਦੇ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ।

ਬ੍ਰਿਟਿਸ਼ ਅਦਾਕਾਰਾ ਹਿਲੇਰੀ ਹੀਥ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਉਹ 74 ਸਾਲ ਦੀ ਸੀ। ਹਿਲੇਰੀ ਨੂੰ ਹਾਰਰ ਫ਼ਿਲਮ 'ਵਿਚਫਾਇੰਡਰ ਜਨਰਲ' 'ਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਹਿਲੇਰੀ ਦੇ ਬੇਟੇ ਅਲੈਕਸ ਵਿਲੀਅਮਜ਼ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਦੱਸ ਦੇਈਏ ਕਿ ਹਿਲੇਰੀ ਦਾ ਜਨਮ ਇੰਗਲੈਂਡ ਦੇ ਲਿਵਰਪੂਲ ਵਿੱਚ ਹੋਇਆ ਸੀ। 1974 'ਚ ਹਿਲੇਰੀ ਨੇ ਟੈਲੇਂਟ ਏਜੰਟ ਡੰਕਨ ਹੀਥ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦਾ 1989 ਵਿੱਚ ਤਲਾਕ ਹੋ ਗਿਆ ਸੀ। 1968 'ਚ ਹਿਲੇਰੀ ਨੇ ਮਾਈਕਲ ਰੀਵਜ਼ ਦੀ ਫਿਲਮ 'ਵਿਚਫਾਇੰਡਰ ਜਨਰਲ' ਨਾਲ ਵੱਡੇ ਪਰਦੇ 'ਤੇ ਡੈਬਿਊ ਕੀਤਾ ਸੀ।

-PTCNews

Related Post