ਪੁਲਿਸ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਹੋਏ ਹਮਲੇ ਦੇ ਸਬੰਧ ਵਿਚ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

By  Joshi April 18th 2018 12:41 PM -- Updated: April 18th 2018 12:49 PM

ਗਾਇਕ, ਡਾਇਰੈਕਟਰ ਅਤੇ ਅਦਾਕਾਰ ਪਰਮੀਸ਼ ਵਰਮਾ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਪਰਮੀਸ਼ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਸੀ, ਜਿਸਦੇ ਚੱਲਦਿਆਂ ਰਾਤ ਨੂੰ 12:05  ਮਿੰਟ 'ਤੇ ਵਰਮਾ ਨੂੰ ਡਿਸਚਾਰਜ ਕਰ ਦਿੱਤਾ ਗਿਆ। ਪੁਲਿਸ ਸੁਰੱਖਿਆ ਹੇਠ ਵਰਮਾ ਅਤੇ ਉਸਦੇ ਦੋਸਤ ਨੂੰ ਕਿਸੇ ਸੁਰੱਖਿਅਤ ਜਗ੍ਹਾ 'ਤੇ ਲਿਜਾਏ ਜਾਣ ਦੀ ਖਬਰ ਹੈ। ਹੋਰ ਜਾਣਕਾਰੀ: ਬੁੱਧਵਾਰ ਸਵੇਰੇ ਮੋਹਾਲੀ ਪੁਲਿਸ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਹੋਏ ਹਮਲੇ ਦੇ ਸਬੰਧ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਮੁਲਜ਼ਮ, ਰਣਜੀਤ ਤਿੰਨ ਹਮਲਾਵਰਾਂ 'ਚੋਂ ਇੱਕ ਹੈ, ਪੁਲਿਸ ਨੇ ਕਿਹਾ ਕਿ ਇਸ ਮਾਮਲੇ 'ਵ ਸ਼ਾਮਲ ਹੋਰ ਲੋਕਾਂ ਦੀ ਭਾਲ ਲਈ ਟੀਮ ਕੰਮ ਕਰ ਰਹੀ ਹੈ। ਮੋਹਾਲੀ ਵਿਚ ਵਰਮਾ ਉੱਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ, ਗੈਂਗਸਟਰ ਦਿਲਪ੍ਰੀਤ ਸਿੰਘ ਨੇ ਫਿਰ ਆਪਣੇ ਫੇਸਬੁੱਕ ਅਕਾਊਂਟ 'ਤੇ ਅਪਡੇਟ ਕੀਤਾ, ਇਸ ਹਮਲੇ ਵਿਚ ਸ਼ਾਮਿਲ ਤਿੰਨ ਸਾਥੀਆਂ ਦਾ ਨਾਂ ਦਰਜ ਕਰਕੇ ਅਤੇ ਦੁਬਾਰਾ ਹਮਲਾ ਕਰਨ ਦੀ ਧਮਕੀ ਦਿੱਤੀ ਸੀ। "ਅਸੀਂ ਗੋਲੀਬਾਰੀ ਦੇ ਸਮੇਂ ਚਾਰ ਵਿਅਕਤੀ ਸੀ। ਮੇਰੇ ਨਾਲ ਆਕਾਸ਼, ਹਰਿੰਦਰ ਅਤੇ ਸੁਖਪ੍ਰੀਤ ਸੀ, "ਦਿਲਪ੍ਰੀਤ ਨੇ ਫੇਸਬੁੱਕ 'ਤੇ ਕਿਹਾ। ਇਸ ਤੋਂ ਪਹਿਲਾਂ, ਹਰਿਆਣਾ ਦੇ ਪੰਜਾਬੀ ਗਾਇਕ ਪਰਮੀਸ਼ 'ਤੇ ਹਮਲੇ ਦੇ ਸਬੰਧ ਵਿਚ ਹਰਿਆਣਾ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਸ਼ੁੱਕਰਵਾਰ ਰਾਤ ਨੂੰ ਪੰਜਾਬ ਦੇ ਮੋਹਾਲੀ ਵਿਚ ਕੁਝ ਅਣਪਛਾਤੇ ਹਮਲਾਵਰਾਂ ਨੇ ਗਾਇਕ ਨੂੰ ਗੋਲੀ ਮਾਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਦੇ ਵਾਸੀ ਹਰਵਿੰਦਰ ਸਿੰਘ ਉਰਫ ਹੈਪੀ ਨੂੰ ਕੱਲ੍ਹ ਸਵੇਰੇ ਗ੍ਰਿਫਤਾਰ ਕੀਤਾ ਗਿਆ। three arrested parmish verma casethree arrested parmish verma case —PTC News

Related Post