ਫੌਜ ਨੂੰ ਮਿਲੀ ਵੱਡੀ ਸਫਲਤਾ, ਐਨਕਾਊਂਟਰ 'ਚ ਤਿੰਨ ਅੱਤਵਾਦੀ ਕੀਤੇ ਢੇਰ

By  Jagroop Kaur December 30th 2020 01:40 PM

ਬੀਤੇ ਕੁਝ ਦਿਨਾਂ ਤੋਂ ਅੱਤਵਾਦੀਆਂ ਦੀਆਂ ਸਰਗਰਮੀਆਂ ਵੱਧ ਦੀਆਂ ਦੇਖਦੇ ਹੋਏ ਪੁਲਿਸ ਫੋਰਸ ਅਤੇ ਫੌਜ ਵੱਲੋਂ ਸਖਤੀ ਵਰਤੀ ਜਾ ਰਹੀ ਹੈ , ਇਸੇ ਤਹਿਤ ਸ਼੍ਰੀਨਗਰ ਦੇ ਲਾਵੇਪੋਰਾ ਖੇਤਰ ਵਿਚ ਬੀਤੀ ਰਾਤ ਹੋਏ ਮੁਕਾਬਲੇ ’ਚ 3 ਅੱਤਵਾਦੀਆਂ ਨੂੰ ਭਾਰਤੀ ਸੈਨਾ ਨੇ ਮਾਰ ਸੁੱਟਿਆ ਹੈ |

Three terrorists killed in Lawaypora encounter outside Srinagar cityਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਰਾਈਫ਼ਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪਰੇਸ਼ਨ ’ਚ ਇਹ ਸਫ਼ਲਤਾ ਮਿਲੀ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਮੰਗਲਵਾਰ ਸ਼ਾਮ ਲਾਵੇਪੋਰਾ ਖੇਤਰ ’ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ’ਤੇ ਹਮਲਾ ਕਰ ਦਿੱਤਾ ਸੀ।ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਘੇਰਾਬੰਦੀ ਨੂੰ ਹੋਰ ਪੁਖ਼ਤਾ ਕੀਤਾ ਗਿਆ। ਦੋਹਾਂ ਪਾਸੋਂ ਰਾਤ ਰੁੱਕ-ਰੁੱਕ ਕੇ ਗੋਲੀਬਾਰੀ ਹੁੰਦੀ ਰਹੀ। ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਇਕ ਅੱਤਵਾਦੀ ਮਾਰਿਆ ਜਾ ਚੁੱਕਾ ਹੈ।

 ਹੋਰ ਪੜ੍ਹੋ :ਕਿਸਾਨ ਜਥੇਬੰਦੀਆਂ ਮੀਟਿੰਗ ‘ਚ ਇਹਨਾਂ ਗੱਲਾਂ ‘ਤੇ ਕਰੇਗੀ ਚਰਚਾਹੋਰ ਪੜ੍ਹੋ :ਪੰਜਾਬ ਮੰਤਰੀ ਮੰਡਲ ਦੀ 3.00 ਵਜੇ ਬੁਲਾਈ ਮੀਟਿੰਗ, ਵਿਭਾਗਾਂ ਦੇ ਮੁੜ ਗਠਨ ‘ਤੇ ਹੋ ਸਕਦੇ ਅਹਿਮ ਫੈਸਲੇ

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ ਦੇ ਬਾਹਰਵਾਰ ਲਾਵੇਪੋਰਾ ਵਿਖੇ ਸ਼ੱਕੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਬੁੱਧਵਾਰ ਸਵੇਰੇ ਫਿਰ ਤੋਂ ਸ਼ੁਰੂ ਹੋਇਆ, ਨਤੀਜੇ ਵਜੋਂ 3 ਅੱਤਵਾਦੀਆਂ ਦਾ ਖਾਤਮਾ ਹੋ ਗਿਆ, ਜੋ ਰਾਸ਼ਟਰੀ ਰਾਜਮਾਰਗ ਦੇ ਨਜ਼ਦੀਕ ਇੱਕ ਇਮਾਰਤ ਵਿੱਚ ਫਸੇ ਹੋਏ ਸਨ।

Lawaypora Encounter: Encounter broke out between terrorists and forces at Lawaypora on te outskirts of Srinagar city in Jammu and Kashmir.ਸੂਤਰਾਂ ਮੁਤਾਬਕ ਮਿਲਟਰੀ ਇੰਟੈਲੀਜੈਂਸ ਨੂੰ ਇਸ ਇਲਾਕੇ ਵਿਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਮਗਰੋਂ ਫ਼ੌਜ ਦੀ 2, ਰਾਸ਼ਟਰੀ ਰਾਈਫ਼ਲਜ਼, ਜੰਮੂ-ਕਸ਼ਮੀਰ ਪੁਲਸ ਦੇ ਐੱਸ. ਓ. ਜੀ. ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਇੱਥੇ ਤਲਾਸ਼ੀ ਮੁੁਹਿੰਮ ਸ਼ੁਰੂ ਕੀਤੀ। ਫ਼ੌਜ ਦੇ ਸੂਤਰਾਂ ਮੁਤਾਬਕ ਇੱਥੇ ਦੋ ਅੱਤਵਾਦੀ ਦੇ ਲੁੱਕੇ ਹੋਣ ਦੀ ਸੂਚਨਾ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਹੋਈ ਸੀ। ਦੱਸਣਯੋਗ ਹੈ ਕਿ ਹੁਣ ਵੀ ਸਰਚ ਅਭਿਆਨ ਜਾਰੀ ਹੈ।

Related Post