ਅਫਗਾਨਿਸਤਾਨ ਵਿੱਚ ਸਿੱਖਾਂ ਦੀ ਮੌਤ ਦਾ ਬਦਲਾ, ਹਿਰਾਸਤ 'ਚ ਲਏ 14 ਆਈ.ਐਸ.ਆਈ.ਐਸ. ਅੱਤਵਾਦੀ

By  Joshi July 6th 2018 12:13 PM

ਅਫਗਾਨਿਸਤਾਨ ਵਿੱਚ ਸਿੱਖਾਂ ਦੀ ਮੌਤ ਦਾ ਬਦਲਾ, ਹਿਰਾਸਤ 'ਚ ਲਏ ੧੪ ਆਈ.ਐਸ.ਆਈ.ਐਸ. ਅੱਤਵਾਦੀ ਅਫਗਾਨ ਐਨਡੀਐਸ ਅਤੇ ਸੁਰੱਖਿਆ ਫੋਰਸਾਂ ਵੱਲੋਂ ਅਫਗਾਨਿਸਤਾਨ ਵਿਚ ਆਈ.ਐਸ.ਆਈ.ਐਸ. ਦੇ ਵਿਰੁੱਧ ਇਕ ਅਪ੍ਰੇਸ਼ਨ ਵਿਚ ਸਿੱਖ ਭਾਈਚਾਰੇ 'ਤੇ ਅੱਤਵਾਦੀ ਹਮਲਿਆਂ ਤੋਂ ਬਾਅਦ ਕੱਲ੍ਹ ਜਲਾਲਾਬਾਦ ਸ਼ਹਿਰ ਤੋਂ ੧੪ ਆਈ.ਐਸ.ਆਈ.ਐਸ. ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। tit for tat against ISIS in Afghanistan, 14 ISIS terrorists arrested ਪਿਛਲੇ ਐਤਵਾਰ ਨੂੰ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਆਈ ਐਸ ਆਈ ਐਸ ਅੱਤਵਾਦੀਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਾਲਾਬਾਦ ਦੇ ਪਾਰ ਵੱਖਰੇ ਆਪ੍ਰੇਸ਼ਨ ਵੀ ਚਲਾਏ ਜਾ ਰਹੇ ਹਨ। ਜਲਾਲਾਬਾਦ ਸ਼ਹਿਰ ਵਿਚ ਸਿੱਖ ਭਾਈਚਾਰੇ 'ਤੇ ਹਮਲੇ ਤੋਂ ਬਾਅਦ ਪਿਛਲੇ ਐਤਵਾਰ ੧੯ ਲੋਕ ਮਾਰੇ ਗਏ ਸਨ., ਜਿਸ ਦੇ ਬਦਲੇ ਵਜੋਂ ਇਹਨਾਂ ਅੱਤਵਾਦੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ। —PTC News

Related Post