Toolkit Case : ਪੁੱਛਗਿੱਛ ਲਈ ਸਾਈਬਰ ਸੈੱਲ ਦੇ ਦਫ਼ਤਰ ਲਿਆਈ ਗਈ ਦਿਸ਼ਾ ਰਵੀ , ਕੀਤੀ ਜਾ ਰਹੀ ਹੈ ਪੁੱਛਗਿੱਛ

By  Shanker Badra February 23rd 2021 01:41 PM

ਨਵੀਂ ਦਿੱਲੀ : ਟੂਲਕਿੱਟ ਮਾਮਲੇ 'ਚਪੁੱਛਗਿੱਛ ਲਈ ਦਿਸ਼ਾ ਰਵੀ ਨੂੰ ਅੱਜ ਸਾਈਬਰ ਸੈੱਲ ਲਈ ਦਫ਼ਤਰ ਲਿਆਂਦਾ ਗਿਆ ਹੈ। ਇਸ ਪੁੱਛਗਿੱਛ 'ਚ ਸ਼ਾਂਤਨੂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਸਾਈਬਲ ਸੈੱਲ ਨੇ ਸੋਮਵਾਰ ਨੂੰ ਨਿਕਿਤਾ ਜੈਕਬ ਤੇ ਸ਼ਾਂਤਨੂ ਮੁਲੁਕ ਤੋਂ ਚਾਰ ਘੰਟੇ ਤਕ ਲਗਾਤਾਰ ਪੁੱਛ ਗਿੱਛ ਕੀਤੀ ਸੀ। [caption id="attachment_477054" align="aligncenter" width="1000"]Toolkit' case: Disha Ravi reaches Delhi Police Cyber Cell office Toolkit Case : ਪੁੱਛਗਿੱਛ ਲਈ ਸਾਈਬਰ ਸੈੱਲ ਦੇ ਦਫ਼ਤਰ ਲਿਆਈ ਗਈ ਦਿਸ਼ਾ ਰਵੀ , ਕੀਤੀ ਜਾ ਰਹੀ ਹੈ ਪੁੱਛਗਿੱਛ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਮਨਾਇਆ ਜਾਵੇਗਾ 'ਪੱਗੜੀ ਸੰਭਾਲ ਦਿਵਸ' ਇਨ੍ਹਾਂ ਦੋਵਾਂ ਨੂੰ ਨੋਟਿਸ ਦੇ ਕੇ ਸੋਮਵਾਰ ਸਵੇਰੇ 11 ਵਜੇ ਬੁਲਾਇਆ ਗਿਆ ਸੀ। ਇਸ ਦੌਰਾਨ ਦੋਵੇਂ ਤੈਅ ਸਮੇਂ ਤੋਂ ਪਹਿਲਾਂ ਸਾਈਬਰ ਸੈੱਲ ਲਈ ਦਵਾਰਕਾ ਆਫਿਸ ਪਹੁੰਚ ਗਏ ਸਨ। ਸਾਈਬਲ ਸੈੱਲ ਦੇ ਡੀਸੀਪੀ ਅਨੇਸ਼ ਰਾਇ ਸਮੇਤ ਕਈ ਅਧਿਕਾਰੀਆਂ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਹੁਣ ਮੰਗਲਵਾਰ ਨੂੰ ਵੀ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। [caption id="attachment_477055" align="aligncenter" width="1280"]Toolkit' case: Disha Ravi reaches Delhi Police Cyber Cell office Toolkit Case : ਪੁੱਛਗਿੱਛ ਲਈ ਸਾਈਬਰ ਸੈੱਲ ਦੇ ਦਫ਼ਤਰ ਲਿਆਈ ਗਈ ਦਿਸ਼ਾ ਰਵੀ , ਕੀਤੀ ਜਾ ਰਹੀ ਹੈ ਪੁੱਛਗਿੱਛ[/caption] ਦਰਅਸਲ ਟੂਲਕਿੱਟ 'ਚ ਕਿਸੇ ਮੁੱਦੇ ਦੀ ਜਾਣਕਾਰੀ ਦੇਣ ਲਈ ਤੇ ਉਸ ਨਾਲ ਜੁੜੇ ਕਦਮ ਉੱਠਣ ਲਈ ਇਸ 'ਚ ਸੁਝਾਅ ਦਿੱਤੇ ਗਏ ਹੁੰਦੇ ਹਨ। ਆਮ ਤੌਰ 'ਤੇ ਕਿਸੇ ਅੰਦੋਲਨ ਦੌਰਾਨ ਉਸ 'ਚ ਹਿੱਸਾ ਲੈਣ ਵਾਲੇ ਵਾਲੀਟੀਅੰਰਸ ਨੂੰ ਇਸ 'ਚ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ। ਟੂਲਕਿੱਟ ਦਾ ਪਹਿਲੀ ਵਾਰ ਇਸਤੇਮਾਲ ਅਮਰੀਕਾ 'ਚ ਬਲੈਕ ਲਾਈਵ ਕਲਾਇਡ ਦੀ ਮੌਤ ਤੋਂ ਬਾਅਦ ਅੰਦੋਲਨ ਨੂੰ ਦਿਸ਼ਾ ਦੇਣ ਲਈ ਕੀਤਾ ਗਿਆ ਸੀ। ਹੁਣ ਕਿਸਾਨਾਂ ਦੇ ਅੰਦੋਲਨ 'ਚ ਇਸ ਦਾ ਇਸਤੇਮਾਲ ਕੀਤਾ ਗਿਆ। [caption id="attachment_477052" align="aligncenter" width="297"]Toolkit' case: Disha Ravi reaches Delhi Police Cyber Cell office Toolkit Case : ਪੁੱਛਗਿੱਛ ਲਈ ਸਾਈਬਰ ਸੈੱਲ ਦੇ ਦਫ਼ਤਰ ਲਿਆਈ ਗਈ ਦਿਸ਼ਾ ਰਵੀ , ਕੀਤੀ ਜਾ ਰਹੀ ਹੈ ਪੁੱਛਗਿੱਛ[/caption] ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹੇ 'ਤੇ ਹੋਈ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਜੰਮੂ ਤੋਂ ਕੀਤਾ ਗ੍ਰਿਫ਼ਤਾਰ ਦੱਸ ਦੇਈਏ ਕਿ ਟੂਲਕਿੱਟ ਦੀ ਸ਼ੁਰੂਆਤ ਚਾਈਲਡ ਐਕਿਟਿਵਿਸਟ ਦੇ ਤੌਰ 'ਤੇ ਗ੍ਰੇਟਾ ਥਨਬਰਗ ਦੇ ਟਵੀਟ ਤੋਂ ਮੁੜ ਹੋ ਗਈ ਹੈ। ਕਿਸਾਨ ਅੰਦੋਲਨ ਦੇ ਸਮਰਥਨ 'ਚ ਗ੍ਰੇਟਾ ਥਨਬਰਗ ਨੇ ਇਕ ਟਵੀਟ ਕੀਤਾ ਤੇ ਇਕ ਟੂਲਕਿੱਟ (toolkit) ਨਾਂ ਦਾ ਇਕ ਡਾਕਊਮੈਂਟ ਸ਼ੇਅਰ ਕੀਤਾ। ਇਸ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋਇਆ। ਗ੍ਰੇਟਾ ਥਨਬਰਗ ਵੱਲੋਂ ਸ਼ੇਅਰ ਕੀਤੀ ਗਈ ਇਸ ਟੂਲਕਿੱਟ 'ਚ ਕਿਸਾਨ ਅੰਦੋਲਨ ਦੇ ਬਾਰੇ ਜਾਣਕਾਰੀ ਜੁਟਾਉਣ ਤੇ ਅੰਦੋਲਨ ਦਾ ਸਾਥ ਕਿਵੇਂ ਕਰਨਾ ਹੈ ਇਸ ਦੀ ਪੂਰੀ ਡਿਟੇਲ ਦਿੱਤੀ ਗਈ ਸੀ। -PTCNews

Related Post