ਖੇਤਾਂ 'ਚ ਹਾਦਸਾਗ੍ਰਸਤ ਹੋਇਆ ਟਰੇਨੀ ਜਹਾਜ਼, ਮਹਿਲਾ ਪਾਇਲਟ ਜ਼ਖਮੀ

By  Jasmeet Singh July 25th 2022 02:55 PM

ਪੁਣੇ, 25 ਜੁਲਾਈ (ਏਜੰਸੀ): ਸੋਮਵਾਰ ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਇੰਦਾਪੁਰ ਤਾਲੁਕਾ ਦੇ ਕਾਦਬਨਵਾੜੀ ਪਿੰਡ ਦੇ ਇੱਕ ਖੇਤ ਵਿੱਚ ਇੱਕ ਟਰੇਨੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਦਾ ਕਾਰਨ ਜਹਾਜ਼ ਵਿਚ ਬਿਜਲੀ ਦੀ ਗੜਬੜੀ ਦੱਸਿਆ ਜਾ ਰਿਹਾ ਹੈ। ਕਾਰਵਰ ਏਵੀਏਸ਼ਨ ਦਾ ਜਹਾਜ਼ ਅੱਜ ਸਵੇਰੇ ਕਰੀਬ 11.30 ਵਜੇ ਕਰੈਸ਼ ਹੋ ਗਿਆ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਦੱਸਿਆ, "25 ਜੁਲਾਈ ਨੂੰ ਕਾਰਵਰ ਏਵੀਏਸ਼ਨ ਸੇਸਨਾ 152 ਏਅਰਕ੍ਰਾਫਟ VT-ALI ਨੇ ਇਕੱਲੇ ਕਰਾਸ ਕੰਟਰੀ ਉਡਾਣ 'ਤੇ ਕ੍ਰੈਸ਼ ਲੈਂਡਿੰਗ ਕੀਤੀ ਜਦੋਂ ਬਿਜਲੀ ਦੀ ਗੜਬੜੀ ਕਾਰਨ ਉਸਨੂੰ ਬਾਰਾਮਤੀ ਏਅਰਫੀਲਡ 'ਤੇ 15 nm ਦੀ ਦੂਰੀ 'ਤੇ ਉਤਾਰਿਆ ਗਿਆ।" ਇਸ ਘਟਨਾ 'ਚ 22 ਸਾਲਾ ਟਰੇਨੀ ਪਾਇਲਟ ਭਾਵਿਕਾ ਰਾਠੌੜ ਜ਼ਖਮੀ ਹੋ ਗਈ। ਕਾਰਵਰ ਏਵੀਏਸ਼ਨ ਦੇ ਸਟਾਫ ਮੈਂਬਰ ਮੌਕੇ 'ਤੇ ਹਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਬਿਹਾਰ ਦੇ ਗਯਾ ਵਿੱਚ ਭਾਰਤੀ ਫੌਜ ਦੀ ਅਫਸਰਾਂ ਦੀ ਸਿਖਲਾਈ ਅਕੈਡਮੀ ਦਾ ਇੱਕ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ ਸੀ। ਅਧਿਕਾਰੀਆਂ ਮੁਤਾਬਕ ਜਹਾਜ਼ ਵਿਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ। ਫੌਜ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ, "ਬਿਹਾਰ ਦੇ ਗਯਾ ਵਿੱਚ ਭਾਰਤੀ ਫੌਜ ਦੀ ਅਫਸਰਾਂ ਦੀ ਸਿਖਲਾਈ ਅਕੈਡਮੀ ਦਾ ਇੱਕ ਜਹਾਜ਼ ਅੱਜ ਸਿਖਲਾਈ ਦੌਰਾਨ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ।"

ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ
-PTC News

Related Post