Happy Mothers Day 2024: ਕਦੋ ਮਨਾਇਆ ਜਾਂਦਾ ਹੈ ਮਾਂ ਦਿਵਸ, ਜਾਣੋ...
ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਇਸ ਵਾਰ 12 ਮਈ ਨੂੰ ਮਨਾਇਆ ਜਾਵੇਗਾ।
Mother's Day 2024 Special: ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਇਸ ਵਾਰ 12 ਮਈ ਨੂੰ ਮਨਾਇਆ ਜਾਵੇਗਾ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਮਾਵਾਂ ਦੇ ਪਿਆਰ, ਸਮਰਪਣ, ਕੁਰਬਾਨੀ ਅਤੇ ਸਮਰਥਨ ਲਈ ਧੰਨਵਾਦ ਕਰਨਾ ਹੈ।
ਦੱਸ ਦਈਏ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਅਮਰੀਕਾ ਦੀ ਅੰਨਾ ਐਮ ਜੋਵਿਸ ਤੋਂ ਹੋਈ ਸੀ। ਇਹ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਦਿਨਾਂ 'ਤੇ ਮਨਾਇਆ ਜਾਂਦਾ ਹੈ ਅਤੇ ਕਈ ਦੇਸ਼ਾਂ 'ਚ ਇਸ ਦਿਨ ਨੂੰ ਛੁੱਟੀ ਵੀ ਹੁੰਦੀ ਹੈ। ਯੂਰਪ ਅਤੇ ਬ੍ਰਿਟੇਨ 'ਚ, ਇੱਕ ਖਾਸ ਐਤਵਾਰ ਨੂੰ ਮਾਵਾਂ ਦਾ ਸਨਮਾਨ ਕਰਨ ਦੀ ਪਰੰਪਰਾ ਵੀ ਹੈ, ਜਿਸਨੂੰ ਮਦਰਿੰਗ ਸੰਡੇ ਕਿਹਾ ਜਾਂਦਾ ਹੈ। ਇਸ ਦਿਨ ਬੱਚੇ ਆਪਣੀ ਮਾਂ ਨੂੰ ਤੋਹਫੇ, ਚਾਕਲੇਟ, ਫੁੱਲ ਆਦਿ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ, ਪਰ ਕੁਝ ਹੋਰ ਤਰੀਕੇ ਹਨ ਜਿਨ੍ਹਾਂ ਰਾਹੀਂ ਤੁਸੀਂ ਉਸ ਦੇ ਦਿਨ ਨੂੰ ਖਾਸ ਬਣਾ ਸਕਦੇ ਹੋ। ਤਾਂ ਆਉ ਜਾਣਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ
ਸੈਰ ਦੀ ਯੋਜਨਾ ਬਣਾਓ:
ਜਿਵੇ ਤੁਸੀਂ ਜਾਣਦੇ ਹੋ ਕਿ ਮਾਂ ਦਿਵਸ ਐਤਵਾਰ ਨੂੰ ਹੁੰਦਾ ਹੈ। ਇਸ ਲਈ ਤੁਸੀਂ ਆਪਣੀ ਮਾਂ ਦੇ ਨਾਲ ਕਿਤੇ ਜਾਣ ਦਾ ਪਲਾਨ ਬਣਾ ਸਕਦੇ ਹੋ। ਅਜਿਹੇ 'ਚ ਜੇਕਰ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੈ ਤਾਂ ਤੁਸੀਂ ਆਪਣੀ ਮਾਂ ਨਾਲ ਛੋਟੀ ਯਾਤਰਾ 'ਤੇ ਜਾ ਸਕਦੇ ਹੋ। ਜੇਕਰ ਕੋਈ ਯਾਤਰਾ ਯੋਜਨਾ ਸੰਭਵ ਨਹੀਂ ਜਾਪਦੀ ਹੈ, ਤਾਂ ਤੁਹਾਡੇ ਲਈ ਨੇੜੇ-ਤੇੜੇ ਕਿਤੇ ਘੁੰਮਣ ਦੀ ਯੋਜਨਾ ਬਣਾਉਣਾ ਚੰਗਾ ਰਹੇਗਾ। ਜੇਕਰ ਉਨ੍ਹਾਂ ਨੂੰ ਕੋਈ ਖਾਸ ਜਗ੍ਹਾ ਪਸੰਦ ਹੈ, ਤਾਂ ਉਨ੍ਹਾਂ ਨੂੰ ਉੱਥੇ ਲੈ ਜਾਓ। ਇਹ ਉਨ੍ਹਾਂ ਲਈ ਬਹੁਤ ਵੱਡਾ ਸਰਪ੍ਰਾਈਜ਼ ਹੋਵੇਗਾ।
ਕਈ ਵਾਰ ਮਾਵਾਂ ਪਰਿਵਾਰ ਅਤੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਇਹ ਭੁੱਲ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਕੀ ਪਸੰਦ ਹੈ, ਇਸ ਲਈ ਤੁਸੀਂ ਮਾਂ ਦਿਵਸ 'ਤੇ ਆਪਣੀ ਮਾਂ ਨੂੰ ਫਿਲਮ ਡੇਟ 'ਤੇ ਲੈ ਜਾ ਸਕਦੇ ਹੋ। ਦੱਸ ਦਈਏ ਕਿ ਤੁਹਾਨੂੰ ਆਪਣੇ ਮਾਂ ਨੂੰ ਇੱਕ ਕਾਮੇਡੀ ਫਿਲਮ ਦਿਖਾਣੀ ਚਾਹੀਦੀ ਹੈ। ਜਿੱਥੇ ਉਹ ਖੁੱਲ੍ਹ ਕੇ ਹੱਸ ਸਕੇ ਅਤੇ ਆਨੰਦ ਮਾਣ ਸਕੇ।
ਘਰ 'ਚ ਇੱਕ ਪਾਰਟੀ ਰੱਖੋ :
ਜੇਕਰ ਕਿਸੇ ਕਾਰਨ ਬਾਹਰ ਕੋਈ ਯੋਜਨਾ ਨਹੀਂ ਬਣਾ ਸਕਦੇ, ਤਾਂ ਤੁਸੀਂ ਆਪਣੀ ਮਾਂ ਲਈ ਘਰ 'ਚ ਪਾਰਟੀ ਦੀ ਯੋਜਨਾ ਬਣਾ ਸਕਦੇ ਹੋ। ਜਿੱਥੇ ਆਪਣੇ ਦੋਸਤਾਂ ਨੂੰ ਨਹੀਂ ਸਗੋਂ ਉਨ੍ਹਾਂ ਦੇ ਦੋਸਤਾਂ ਨੂੰ ਸੱਦਾ ਦਿਓ। ਜੇਕਰ ਨੇੜੇ-ਤੇੜੇ ਕੋਈ ਦੋਸਤ ਨਹੀਂ ਹਨ, ਤਾਂ ਉਨ੍ਹਾਂ ਦੀ ਵੀਡੀਓ ਕਾਲਾਂ ਰਾਹੀਂ ਗੱਲ ਕਰਵਾਉ।
ਪਸੰਦੀਦਾ ਪਕਵਾਨ ਬਣਾਓ :
ਇਸ ਦਿਨ ਨੂੰ ਤੁਸੀਂ ਆਪਣੀ ਮਾਂ ਲਈ ਉਨ੍ਹਾਂ ਦੇ ਮਨਪਸੰਦ ਪਕਵਾਨਾਂ 'ਚੋਂ ਇੱਕ ਤਿਆਰ ਕਰਕੇ ਮਜ਼ੇਦਾਰ ਬਣਾਇਆ ਜਾ ਸਕਦਾ ਹੈ। ਤੁਹਾਡੀਆਂ ਕੋਸ਼ਿਸ਼ਾਂ ਵੀ ਉਨ੍ਹਾਂ ਦਾ ਦਿਲ ਜਿੱਤਣ 'ਚ ਕੋਈ ਕਸਰ ਬਾਕੀ ਨਹੀਂ ਛਾੜਣਗੀਆਂ। ਜੇ ਤੁਸੀਂ ਖਾਣਾ ਬਣਾਉਣ ਦੇ ਯੋਗ ਨਹੀਂ ਹੋ, ਤਾਂ ਤੁਹਾਡੇ ਲਈ ਬਾਹਰੋਂ ਮੰਗਵਾਉਣ ਦਾ ਵਿਕਲਪ ਸਹੀ ਰਹੇਗਾ।