ਸ਼੍ਰੋਮਣੀ ਅਕਾਲੀ ਦਲ ਨੇ ਟਰੱਕ ਅਪਰੇਟਰਾਂ ਵਲੋਂ ਟਰੱਕ ਜਲਾ ਕੇ ਰੋਸ ਪ੍ਰਗਟ ਕਰਨ ਨੂੰ ਬੇਹੱਦ ਮੰਦਭਾਗਾ ਕਰਾਰ ਦਿਤਾ

By  Joshi August 2nd 2017 06:15 PM

Truck operator blames Punjab congress

ਘਾਲਣਾ ਘਾਲ ਕੇ, ਕਰਜੇ ਚੁੱਕ ਕੇ ਬਣਾਏ ਰੁਜਗਾਰ ਦੇ ਸਾਧਨ ਨੂੰ ਆਪ ਅੱਗ ਲਗਾਉਣੀ ਆਤਮ ਹੱਤਿਆ ਜਿੰਨਾ ਹੀ ਦੁਖਦਾਈ ਹੈ: ਡਾ. ਚੀਮਾ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਵੱਲੋਂ ਨਕੋਦਰ ਵਿਖੇ ਟਰੱਕ ਯੂਨੀਅਨ ਵਲੋਂ ਆਪਣਾ ਟਰੱਕ ਸਾੜ ਕੇ ਕੀਤੇ ਗਏ ਰੋਸ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਅਤਿ ਅਫਸੋਸਨਾਕ ਅਤੇ ਦੁਖਦਾਈ ਘਟਨਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਦੀ ਬੇਰੁਖੀ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਟਰੱਕ ਅਪਰੇਟਰਾਂ ਵੱਲੋਂ  ਇਸ ਤਰ•ਾਂ ਦਾ ਮੰਦਭਾਗਾ ਫੈਸਲਾ ਲੈਣਾ ਪੰਜਾਬ ਸਰਕਾਰ ਦੀ  ਨਿਰਾਸ਼ਾਜਨਕ ਕਾਰਗੁਜਾਰੀ ਦੀ ਮੁੰਹ ਬੋਲਦੀ ਤਸਵੀਰ ਹੈ ਅਤੇ ਪੰਜਾਬ ਦੇ ਇਤਿਹਾਸ ਤੇ ਇੱਕ ਗਹਿਰਾ ਧੱਬਾ ਹੈ। ਸਵੈ ਰੁਜ਼ਗਾਰ ਵਿੱਚ ਲੱਗੇ ਲੋਕਾਂ ਵੱਲੋਂ ਇਸ ਤਰ•ਾਂ ਦੀ ਨਿਰਾਸ਼ਾਜਨਕ ਕਾਰਵਾਈ ਪੰਜਾਬ ਦੀ ਆਰਥਿਕਤਾ ਦੇ ਕਾਲੇ ਦੌਰ ਦਾ ਆਰੰਭ ਹੈ।

Truck operator blames Punjab congress, sets fire to truckਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਕਿਸਾਨੀ ਪੰਜਾਬ ਸਰਕਾਰ ਦੇ ਵਿਸ਼ਵਾਸ਼ਘਾਤ ਕਰਕੇ ਖੁਦਕੁਸ਼ੀਆਂ ਦੇ ਰਸਤੇ ਤੇ ਚੱਲੀ ਹੋਈ ਹੈ ਅਤੇ ਹੁਣ ਦਿਨ ਰਾਤ ਸਖਤ ਮਿਹਨਤ ਕਰਕੇ  ਅਤੇ ਕਰਜਿਆਂ ਦੀ ਪੰਡ ਚੁੱਕ ਕੇ ਰੁਜ਼ਗਾਰ ਦੀ ਖਾਤਰ ਖਰੀਦੇ ਆਪਣੇ ਟਰੱਕਾਂ ਨੂੰ ਆਪਣੇ ਹੱਥੀ ਅੱਗ ਲਾਉਣਾ ਇਹ ਵੀ ਆਪਣੇ ਆਪ ਦੇ ਵਿੱਚ ਆਤਮ ਹੱਤਿਆ ਜਿੰਨਾ ਹੀ ਦੁਖਦਾਈ ਹੈ।

ਉਹਨਾਂ ਕਿਹਾ ਕਿ ਅਜਿਹੀ ਸਥਿਤੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਅਤੇ ਅਵੇਸਲੇਪਣ ਤੋਂ ਉਤਪੰਨ ਹੋਈ ਹੈ। ਅਗਰ ਸਰਕਾਰ ਸਮੇ ਸਿਰ ਕਦਮ ਚੁੱਕ ਕੇ ਆਪਣੀ ਮਿਹਨਤ ਨਾਲ ਪੈਰਾਂ ਤੇ ਖੜੇ ਸਵੈ ਰੁਜਗਾਰ ਟਰੱਕ ਅਪਰੇਟਰਾਂ ਨਾਲ ਹਮਦਰਦੀ  ਨਾਲ ਗੱਲ ਕਰਦੀ ਤਾਂ ਹੁਣ ਤੱਕ ਸਮੱਸਿਆ ਦਾ ਹੱਲ ਨਿਕਲ ਸਕਦਾ ਸੀ।

Truck operator blames Punjab congress, sets fire to truckਪਰ ਉਹਨਾਂ ਅਫਸੋਸ ਜ਼ਾਹਰ ਕੀਤਾ ਕਿ ਨਾਂ ਹੀ ਸਰਕਾਰ ਨੂੰ ਕਿਸਾਨਾ ਦੀਆਂ ਖੁਦਕੁਸ਼ੀਆਂ ਪ੍ਰਭਾਵਿਤ ਕਰ ਰਹੀਆਂ ਹਨ ਅਤੇ ਨਾ ਹੀ ਇਸ ਤਰਾਂ ਦੀਆਂ ਹੋਰ ਅਫਸੋਸਨਾਕ ਘਟਨਾਵਾਂ ਦਾ ਸਰਕਾਰ ਦੀ ਸਿਹਤ ਉਪਰ ਅਸਰ ਹੁੰਦਾ ਜਾਪਦਾ ਹੈ। ਉਹਨਾਂ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਉਸ ਨੂੰ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਣਾ ਚਾਹੀਦਾ ਹੈ ਅਤੇ ਤੁਰੰਤ ਟਰੱਕ ਅਪਰੇਟਰਾਂ ਨਾਲ ਗੱਲਬਾਤ ਕਰਕੇ ਹਾਲਾਤਾਂ ਨੂੰ ਹੋਰ ਵਿਗੜਨ ਤੋਂ ਪਹਿਲਾਂ  ਸੁਖਾਵਾਂ ਹੱਲ ਕੱਢਣਾ ਚਾਹੀਦਾ ਹੈ।

ਡਾ. ਚੀਮਾ ਨੇ ਸਮੂਹ ਟਰੱਕ ਅਪਰੇਟਰਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਉਹ ਮਾਯੂਸੀ ਦੇ ਇਸ ਆਲਮ ਵਿੱਚ ਆਪਣੀ ਹੱਡ ਭੰਨਵੀ ਮਿਹਨਤ ਨਾਲ ਖਰੀਦੇ  ਆਪਣੇ ਟਰੱਕਾਂ ਨੂੰ ਅੱਗ ਲਗਾ ਕੇ ਆਪਣੇ ਰੁਜਗਾਰ ਦੇ ਸਾਧਨ ਅਤੇ ਘਰ ਬਰਬਾਦ ਨਾ ਕਰਨ ਅਤੇ ਸ਼ਾਂਤਮਈ ਤਰੀਕੇ ਨਾਲ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ। ਉਹਨਾਂ ਕਿਹਾ ਕਿ ਇਸ ਸਰਕਾਰ ਤੋਂ ਕੋਈ ਜਿਆਦਾ ਆਸਾਂ ਨਹੀਂ  ਰੱਖੀਆ ਜ ਸਕਦੀਆਂ ਇਸ ਕਰਕੇ ਉਹਨਾਂ ਨੂੰ ਗੁੱਸੇ ਅਤੇ ਰੋਹ ਵਿੱਚ ਹੋਰ ਨੁਕਸਾਨ ਨਹੀਂ ਕਰਨਾ ਚਾਹੀਦਾ।

—PTC News

Related Post