ਕੇਂਦਰ ਨੇ ਦਿੱਤੀ ਵੱਡੀ ਰਾਹਤ ! ਹੁਣ ਬਿਨ੍ਹਾਂ ਪਰਮਿਟ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਵਰਤੋਂ ਕਰ ਸਕੋਗੇ

By  Shanker Badra August 12th 2021 10:38 AM

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇਲੈਕਟ੍ਰਿਕ ਦੋਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ 'ਚ ਸੜਕ ਆਵਾਜਾਈ ਮੰਤਰਾਲੇ (Ministry of Road Transport) ਨੇ ਬੈਟਰੀ, ਮੀਥੇਨੌਲ ਅਤੇ ਈਥੇਨੌਲ 'ਤੇ ਚੱਲਣ ਵਾਲੇ ਦੋ ਪਹੀਆ ਵਾਹਨਾਂ (E-2 wheelers) ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ।

ਕੇਂਦਰ ਨੇ ਦਿੱਤੀ ਵੱਡੀ ਰਾਹਤ ! ਹੁਣ ਬਿਨ੍ਹਾਂ ਪਰਮਿਟ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਵਰਤੋਂ ਕਰ ਸਕੋਗੇ

ਹੁਣ ਇਨ੍ਹਾਂ ਵਾਹਨਾਂ ਨੂੰ ਪਰਮਿਟ ਲੈਣ ਦੀ ਜ਼ਰੂਰਤ ਨਹੀਂ ਹੋਏਗੀ। ਇਨ੍ਹਾਂ ਵਾਹਨਾਂ ਦੀ ਵਰਤੋਂ ਬਿਨਾਂ ਕਿਸੇ ਪਰਮਿਟ (permit)ਦੇ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ, ਯਾਨੀ ਕਾਨੂੰਨੀ ਤੌਰ 'ਤੇ ਇਨ੍ਹਾਂ ਵਾਹਨਾਂ ਦੀ ਵਰਤੋਂ ਵਪਾਰਕ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਮੰਤਰਾਲੇ ਦੇ ਇਸ ਫੈਸਲੇ ਨਾਲ ਸੈਰ ਸਪਾਟਾ ਉਦਯੋਗ ਨੂੰ ਵੀ ਰਾਹਤ ਮਿਲੇਗੀ।

ਕੇਂਦਰ ਨੇ ਦਿੱਤੀ ਵੱਡੀ ਰਾਹਤ ! ਹੁਣ ਬਿਨ੍ਹਾਂ ਪਰਮਿਟ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਵਰਤੋਂ ਕਰ ਸਕੋਗੇ

ਕਿਰਾਏ 'ਤੇ ਦੋ ਪਹੀਆ ਵਾਹਨ ਦੇਣ ਵਾਲਿਆਂ ਨੂੰ ਮਿਲੇਗੀ ਸਹੂਲਤ

ਸੜਕ ਆਵਾਜਾਈ ਮੰਤਰਾਲੇ ਨੇ ਬੈਟਰੀ, ਮੀਥੇਨੌਲ ਅਤੇ ਈਥੇਨੌਲ 'ਤੇ ਚੱਲਣ ਵਾਲੇ ਦੋ ਪਹੀਆ ਵਾਹਨਾਂ ਨੂੰ ਪਰਮਿਟ ਦੀ ਲੋੜ ਤੋਂ ਛੋਟ ਦਿੱਤੀ ਹੈ। ਹਾਲਾਂਕਿ ਮੰਤਰਾਲੇ ਨੇ ਇਲੈਕਟ੍ਰਿਕ ਵਾਹਨਾਂ ਨੂੰ ਪਰਮਿਟ ਤੋਂ ਛੋਟ ਦਿੱਤੀ ਸੀ ਪਰ ਆਦੇਸ਼ ਵਿੱਚ ਦੋਪਹੀਆ ਵਾਹਨਾਂ ਲਈ ਸਪੱਸ਼ਟ ਨਿਰਦੇਸ਼ ਨਹੀਂ ਸਨ। ਦੋ ਪਹੀਆ ਵਾਹਨ ਟਰਾਂਸਪੋਰਟਰ ਇਹ ਵਾਹਨ ਕਾਨੂੰਨੀ ਤੌਰ 'ਤੇ ਕਿਰਾਏ 'ਤੇ ਦੇਣ ਦੇ ਯੋਗ ਨਹੀਂ ਸਨ। ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੇ ਅਨੁਸਾਰ ਬਿਨਾਂ ਕਿਸੇ ਪਰਮਿਟ ਦੇ ਕਾਨੂੰਨੀ ਤੌਰ 'ਤੇ ਦੋਪਹੀਆ ਵਾਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦਾ ਸਭ ਤੋਂ ਵੱਡਾ ਲਾਭ ਕਿਰਾਏ 'ਤੇ ਦੋ ਪਹੀਆ ਵਾਹਨ ਟਰਾਂਸਪੋਰਟਰਾਂ ਨੂੰ ਮਿਲੇਗਾ।

ਕੇਂਦਰ ਨੇ ਦਿੱਤੀ ਵੱਡੀ ਰਾਹਤ ! ਹੁਣ ਬਿਨ੍ਹਾਂ ਪਰਮਿਟ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਵਰਤੋਂ ਕਰ ਸਕੋਗੇ

ਆਰਟੀਓ ਵਿੱਚ ਬਿਨ੍ਹਾਂ ਟੈਸਟ ਦਿੱਤੇ ਬਣ ਸਕੇਗਾ ਡਰਾਈਵਿੰਗ ਲਾਇਸੈਂਸ

ਇਸ ਸਬੰਧ ਵਿੱਚ ਬੱਸ ਐਂਡ ਕਾਰ ਆਪਰੇਟਰਜ਼ ਕਨਫੈਡਰੇਸ਼ਨ ਆਫ਼ ਇੰਡੀਆ (ਸੀਐਮਵੀਆਰ) ਦੇ ਚੇਅਰਮੈਨ ਗੁਰਮੀਤ ਸਿੰਘ ਤਨੇਜਾ ਦਾ ਕਹਿਣਾ ਹੈ ਕਿ ਸੜਕ ਆਵਾਜਾਈ ਮੰਤਰਾਲੇ ਦੇ ਇਸ ਫੈਸਲੇ ਨਾਲ ਦੋਪਹੀਆ ਵਾਹਨਾਂ ਨੂੰ ਰਾਹਤ ਮਿਲੇਗੀ ਅਤੇ ਸੈਲਾਨੀ ਉਦਯੋਗ ਨਾਲ ਜੁੜੇ ਲੋਕਾਂ ਨੂੰ ਲਾਭ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਗੋਆ ਅਤੇ ਹੋਰ ਸੈਰ ਸਪਾਟਾ ਸਥਾਨਾਂ 'ਤੇ ਦੋ ਪਹੀਆ ਵਾਹਨ ਕਿਰਾਏ 'ਤੇ ਦਿੱਤੇ ਗਏ ਸਨ।

-PTCNews

Related Post