ਪੰਜਾਬ 'ਚ ਬੇਰੁਜ਼ਗਾਰੀ ਦਰ ਪਹੁੰਚੀ ਸ਼ੁਮਾਰ ‘ਤੇ, ਕੈਪਟਨ ਸਰਕਾਰ ਦੇ ਘਰ ਘਰ ਨੌਕਰੀ ਦੇਣ ਦੇ ਦਾਅਵਿਆਂ ਦੀ ਨਿਕਲੀ ਫੂਕ

By  Jashan A July 27th 2021 11:15 AM

ਚੰਡੀਗੜ੍ਹ: ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੀ ਕਾਂਗਰਸ ਸਰਕਾਰ (Punjab Congress) ਵੱਲੋਂ ਪੰਜਾਬ ਦੇ ਲੋਕਾਂ ਨਾਲ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਵਾਅਦੇ ਅਜੇ ਤੱਕ ਵੀ ਵਫਾ ਨਹੀਂ ਹੋਏ ਤੇ ਉਹਨਾਂ ਹੀ ਵਾਅਦਿਆਂ ਦੀ ਪੋਲ ਹੁਣ ਪਾਰਲੀਮੈਂਟ 'ਚ ਖੁੱਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ 'ਚ ਬੇਰੁਜ਼ਗਾਰੀ ਦਰ (Unemployment rate) ਸ਼ੁਮਾਰ ‘ਤੇ ਪਹੁੰਚ ਗਈ ਹੈ। ਖੇਤਰ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਬੇਰੁਜ਼ਗਾਰੀ ਦਰ (Unemployment rate) ਸਭ ਤੋਂ ਵੱਧ ਹੈ। ਦੇਸ਼ ‘ਚ ਬੇਰੁਜ਼ਗਾਰੀ ਦੀ 4.8% ਦਰ ਦੇ ਮੁਕਾਬਲੇ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਦਰ 7.3% 'ਤੇ ਪਹੁੰਚ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਬਸਪਾ ਸਾਂਸਦ ਰਿਤੇਸ਼ ਪਾਂਡੇ ਨੇ ਸੰਸਦ ਵਿੱਚ ਬੇਰੁਜ਼ਗਾਰੀ ਬਾਰੇ ਸਰਕਾਰ ਤੋਂ ਸਵਾਲ ਪੁੱਛਿਆ ਸੀ। ਬਸਪਾ ਸਾਂਸਦ ਦੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਨੇ ਪਾਰਲੀਮੈਂਟ ਵਿੱਚ ਖੁਲਾਸਾ ਕਰਦਿਆਂ ਇਹ ਅੰਕੜੇ ਪੇਸ਼ ਕੀਤੇ ਹਨ।

ਹੋਰ ਪੜ੍ਹੋ: ਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਆਵਾਜ਼ ਬਣਿਆ ‘ਵਿਚਾਰ ਤਕਰਾਰ’

ਇਥੇ ਇਹ ਵੀ ਦੱਸ ਦੇਈਏ ਕਿ ਹਰਿਆਣਾ ਵਿੱਚ 6.4%, ਚੰਡੀਗੜ੍ਹ ਵਿੱਚ 6.3% ਅਤੇ ਹਿਮਾਚਲ ਵਿੱਚ 3.7% ਬੇਰੁਜ਼ਗਾਰੀ ਦੀ ਦਰ ਪਹੁੰਚ ਗਈ ਹੈ। ਬੇਰੁਜ਼ਗਾਰੀ ਬਾਰੇ ਨੈਸ਼ਨਲ ਸਟੈਟਿਸਟਿਕ ਆਫਿਸ ਨੇ ਜੁਲਾਈ 2019 ਤੋਂ ਜੂਨ 2020 ਦਰਮਿਆਨ ਸਰਵੇ ਵੀ ਕੀਤਾ ਸੀ।

ਇਸ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਸਰਕਾਰ 'ਤੇ ਸਵਾਲ ਚੁੱਕੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਲਈ ਸ਼ਰਮਨਾਕ ਗੱਲ ਹੈ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਹੜੀਆਂ ਪੋਸਟਾਂ ਖਾਲੀ ਵੀ ਪਈਆਂ ਹਨ, ਖਾਸ ਕਰਕਰੇ ਸਰਕਾਰੀ ਸਕੂਲਾਂ 'ਚ ਕਈ ਜ਼ਰੂਰੀ ਪੋਸਟਾਂ ਵੀ ਖਾਲੀ ਪਈਆਂ ਹਨ ਤੇ ਬਾਕੀ ਜਿਹੜੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਇਹ ਤਾਂ ਬੜੀ ਦੂਰ ਦੀ ਗੱਲ ਹੈ ਸਰਕਾਰ ਵੱਲੋਂ ਖਾਲੀ ਪੋਸਟਾਂ ਨੂੰ ਵੀ ਨਹੀਂ ਭਰਿਆ ਜਾ ਰਿਹਾ। ਸਾਡੇ ਪੰਜਾਬ ਲਈ ਬੜੀ ਸ਼ਰਮਨਾਕ ਗੱਲ ਹੈ ਕਿ ਸੂਬੇ ਦੀ ਬੇਰੁਜ਼ਗਾਰੀ ਬਾਕੀ ਸੂਬਿਆਂ ਤੋਂ ਵੱਧ ਹੈ।

-PTC News

Related Post