ਮੈਨੂੰ ਬੜਾ ਦੁੱਖ ਹੈ ਕਿ ਮਨਜਿੰਦਰ ਸਿਰਸਾ ਅਕਾਲੀ ਦਲ ਛੱਡ ਕੇ ਭਾਜਪਾ 'ਚ ਚਲਾ ਗਿਆ : ਸੁਖਬੀਰ ਸਿੰਘ ਬਾਦਲ

By  Shanker Badra December 2nd 2021 03:46 PM -- Updated: December 2nd 2021 04:34 PM

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਦੇ ਦੌਰੇ 'ਤੇ ਹਨ ਅਤੇ ਕਰਤਾਰਪੁਰ ਅਤੇ ਆਦਮਪੁਰ 'ਚ ਲੋਕਾਂ ਨਾਲ ਜਨਸੰਪਰਕ ਕਰ ਰਹੇ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਕਰਤਾਰਪੁਰ ਦੇ ਪਿੰਡ ਪਚਰੰਗਾ ਨੇੜੇ ਇੱਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ।

ਮੈਨੂੰ ਬੜਾ ਦੁੱਖ ਹੈ ਕਿ ਮਨਜਿੰਦਰ ਸਿਰਸਾ ਅਕਾਲੀ ਦਲ ਛੱਡ ਕੇ ਭਾਜਪਾ 'ਚ ਚਲਾ ਗਿਆ : ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਜਿਸ਼ ਤਹਿਤ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਮਨਜਿੰਦਰ ਸਿਰਸਾ ਨੂੰ ਦਬਾਅ ਤਹਿਤ ਭਜਪਾ 'ਚ ਸ਼ਾਮਿਲ ਕੀਤਾ ਹੈ। ਉਨ੍ਹਾਂ ਕਿਹਾ ਕਿ 2 ਦਿਨ ਪਹਿਲਾਂ ਸਿਰਸਾ ਦਾ ਫੋਨ ਆਇਆ ਕਿ ਕੇਂਦਰ ਵੱਲੋਂ ਅਕਾਲੀ ਦਲ ਛੱਡਣ ਦਾ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਬੜਾ ਦੁੱਖ ਹੈ ਕਿ ਮਨਜਿੰਦਰ ਸਿਰਸਾ ਅਕਾਲੀ ਦਲ ਛੱਡ ਕੇ ਭਾਜਪਾ 'ਚ ਚਲਾ ਗਿਆ ਹੈ।

ਮੈਨੂੰ ਬੜਾ ਦੁੱਖ ਹੈ ਕਿ ਮਨਜਿੰਦਰ ਸਿਰਸਾ ਅਕਾਲੀ ਦਲ ਛੱਡ ਕੇ ਭਾਜਪਾ 'ਚ ਚਲਾ ਗਿਆ : ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਦੀ ਸਾਜ਼ਿਸ਼ ਹੈ ਕਿ ਜਿਨ੍ਹਾਂ ਲੋਕਾਂ ਨੇ ਕਿਸਾਨ ਅੰਦੋਲਨ 'ਚ ਸਾਥ ਦਿੱਤਾ ,ਉਨਾਂ ਨੂੰ ਦਬਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਕਾਂਗਰਸ ਅਤੇ ਨਾ ਗਾਂਧੀ ਪਰਿਵਾਰ ਤੋਂ ਡਰਿਆ ਹੈ ਅਤੇ ਨਾ ਹੀ ਮੌਜੂਦਾ ਕੇਂਦਰ ਸਰਕਾਰ ਤੋਂ ਡਰਦਾ ਹੈ।

ਮੈਨੂੰ ਬੜਾ ਦੁੱਖ ਹੈ ਕਿ ਮਨਜਿੰਦਰ ਸਿਰਸਾ ਅਕਾਲੀ ਦਲ ਛੱਡ ਕੇ ਭਾਜਪਾ 'ਚ ਚਲਾ ਗਿਆ : ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਵਹਿਮ ਕੱਢ ਦੇਵੇ ਕਿ ਉਹ ਅਕਾਲੀ ਦਲ ਨੂੰ ਡਰਾ ਕੇ ਕਮਜ਼ੋਰ ਕਰ ਦੇਣਗੇ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਅੰਦੋਲਨ ਦਾ ਸਾਥ ਦਿੱਤਾ, ਭਾਜਪਾ ਦਾ ਸਾਥ ਛੱਡਿਆ ,ਇਸੇ ਗੱਲ ਦਾ ਬਦਲਾ ਲੈਣ ਲਈ ਕੇਂਦਰ ਵਲੋਂ ਸਾਜਿਸ਼ ਤਹਿਤ ਸਾਰਾ ਕੁਝ ਕੀਤਾ ਗਿਆ ਹੈ।

-PTCNews

Related Post