ਕੇਂਦਰ ਸਰਕਾਰ ਨੇ ਗੰਨੇ ਦਾ FRP ਕੀਤਾ 290 ਰੁਪਏ ਪ੍ਰਤੀ ਕੁਇੰਟਲ ਤੈਅ

By  Riya Bawa August 25th 2021 04:58 PM -- Updated: August 25th 2021 06:18 PM

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਗੰਨਾ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ FRP ਯਾਨੀ ਗੰਨੇ ਦੀ ਉਚਿਤ ਤੇ ਲਾਭਦਾਇਕ ਕੀਮਤ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਕੀਤਾ ਹੈ। ਹੁਣ ਗੰਨੇ 'ਤੇ FRP ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੰਨੇ 'ਤੇ FRP ਦੀ ਕੀਮਤ 285 ਰੁਪਏ ਪ੍ਰਤੀ ਕੁਇੰਟਲ ਸੀ, ਇਸ ਵਿੱਚ 5 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।

ਇਸ ਸਬੰਧੀ ਕਈ ਐਲਾਨ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੀਤੇ ਹਨ।  ਬੈਠਕ ਤੋਂ ਬਾਅਦ ਪੀਊਸ਼ ਗੋਇਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਫ਼ੈਸਲੇ ਦਾ ਫ਼ਾਇਦਾ 5 ਕਰੋੜ ਤੋਂ ਵੱਧ ਗੰਨਾ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇਗਾ। ਨਾਲ ਹੀ ਇਸ ਫ਼ੈਸਲੇ ਦਾ ਸਕਾਰਾਤਮਕ ਅਸਰ ਚੀਨੀ ਮਿਲਾਂ ਅਤੇ ਉਸ ਨਾਲ ਜੁੜੇ ਕੰਮਾਂ 'ਚ ਲੱਗੇ 5 ਲੱਖ ਮਜ਼ਦੂਰਾਂ 'ਤੇ ਵੀ ਦੇਖਣ ਨੂੰ ਮਿਲੇਗਾ।

Sugarcane Farmers Across India Wait for Dues Worth Rs 24,000 Crore | NewsClick

ਉਨ੍ਹਾਂ ਕਿਹਾ,''ਕੇਂਦਰ 'ਚ ਨਰਿੰਦਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਗੰਨੇ ਦੇ ਐੱਫ.ਆਰ.ਪੀ. 'ਚ ਲਗਾਤਾਰ ਵਾਧਾ ਹੋਇਆ ਹੈ। 2013-14 ਦੌਰਾਨ ਦੇਸ਼ ਦੇ ਗੰਨੇ ਦਾ ਐੱਫ.ਆਰ.ਪੀ. 210 ਰੁਪਏ ਪ੍ਰਤੀ ਕੁਇੰਟਲ ਹੁੰਦਾ ਸੀ, ਜੋ ਹੁਣ ਵੱਧ ਕੇ 290 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਸਰਕਾਰ ਮੁਤਾਬਕ ਇਸ ਫੈਸਲੇ ਨਾਲ 5 ਕਰੋੜ ਗੰਨਾ ਕਿਸਾਨਾਂ ਨੂੰ ਲਾਭ ਹੋਵੇਗਾ। ਇਸ ਦੇ ਨਾਲ ਹੀ 5 ਲੱਖ ਮਜ਼ਦੂਰ ਵੀ ਇਸ ਖੰਡ ਮਿੱਲਾਂ ਤੇ ਇਸ ਕੰਮ ਨਾਲ ਜੁੜੇ ਹੋਰ ਲੋਕਾਂ ਨੂੰ ਲਾਭ ਪਹੁੰਚਾਉਣਗੇ।

Take sugar, forget payment of dues — Yogi govt order angers sugarcane farmers

-PTC News

Related Post