ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਪੰਜਾਬ ਪੁਲਿਸ ਨੇ ਯੂਪੀ ਪੁਲਿਸ ਦੇ ਕੀਤਾ ਹਵਾਲੇ     

By  Shanker Badra April 6th 2021 02:56 PM

ਰੂਪਨਗਰ : ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਅੱਜ ਉਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਲਿਜਾਇਆ ਜਾ ਰਿਹਾ ਹੈ। ਜਿਸ ਲਈ ਉੱਤਰ ਪ੍ਰਦੇਸ਼ ਪੁਲਿਸ ਸਵੇਰੇ ਤੋਂ ਰੂਪਨਗਰ ਜੇਲ੍ਹ ਪਹੁੰਚੀ ਹੋਈ ਸੀ। ਮੁਖਤਾਰ ਅੰਸਾਰੀ ਨੂੰ ਪੰਜਾਬ ਪੁਲਿਸ ਵੱਲੋਂ ਉਤਰ ਪ੍ਰਦੇਸ਼ ਪੁਲਿਸ ਨੂੰ ਸੌਂਪ ਦਿੱਤਾ ਗਿਆ ਅਤੇ ਪੁਲਿਸ ਮੁਖਤਾਰ ਅੰਸਾਰੀ ਨੂੰ ਲੈ ਕੇ ਬਾਂਦਾ ਲਈ ਰਵਾਨਾ ਹੋ ਗਈ ਹੈ। ਮੁਖ਼ਤਾਰ ਅੰਸਾਰੀ ਨੂੰ ਕੜੀ ਸੁਰੱਖਿਆ ਵਿਚਕਾਰ ਲਿਜਾਇਆ ਜਾ ਰਿਹਾ ਹੈ।

UP Police takes custody of gangster-turned-politician Mukhtar Ansari ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਪੰਜਾਬ ਪੁਲਿਸ ਨੇਯੂਪੀ ਪੁਲਿਸ ਦੇ ਕੀਤਾ ਹਵਾਲੇ

ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਮੁਖ਼ਤਾਰ ਅੰਸਾਰੀ ਨੂੰ ਯੂਪੀ ਲਿਜਾਣ ਦੇ ਤਹਿਤ ਰੋਪੜ ਤੋਂ ਬਾਂਦਾ ਜਾਣ ਵਾਲੇ ਸਾਰੇ ਜ਼ਿਲ੍ਹਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯੂਪੀ ਪੁਲਿਸ ਦੀ ਟੀਮ ਮੁਖਤਾਰ ਅੰਸਾਰੀ ਨੂੰ ਯੂਪੀ ਲੈ ਕੇ ਜਾਵੇਗੀ। ਪੰਜਾਬ ਪੁਲਿਸ ਦਾ ਕੋਈ ਵੀ ਕਰਮਚਾਰੀ ਯੂ ਪੀ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ ਤੋਂ ਆਏ ਇੰਜੀਨੀਅਰਾਂ ਨੇ ਬਾਂਦਾ ਜੇਲ ਦੇ ਸੀਸੀਟੀਵੀ ਕੈਮਰਿਆਂ ਅਤੇ ਜੈਮਰਾਂ ਦੀ ਜਾਂਚ ਕੀਤੀ ਅਤੇ ਇਨ੍ਹਾਂ 'ਚ ਕਮੀਆਂ ਨੂੰ ਦੂਰ ਕੀਤਾ ਸੀ।

UP Police takes custody of gangster-turned-politician Mukhtar Ansari ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਪੰਜਾਬ ਪੁਲਿਸ ਨੇਯੂਪੀ ਪੁਲਿਸ ਦੇ ਕੀਤਾ ਹਵਾਲੇ

ਦੱਸ ਦੇਈਏ ਕਿ ਕੋਰਟ ਦੇ ਆਦੇਸ਼ ਦੇ ਬਾਅਦ 8 ਅਪ੍ਰੈਲ ਤੱਕ ਮੁਖਤਾਰ ਅਨਸਾਰੀ ਨੂੰ ਬਾਂਦਾ ਸੈਂਟਰਦੀ ਜੇਲ੍ਹ ਵਿਚ ਸ਼ਿਫਟ ਕਰਨਾ ਹੈ। ਇਸ ਸਬੰਧ ਵਿਚ ਐਤਵਾਰ ਨੂੰ ਪੰਜਾਬ ਪੁਲਸ ਦੇ ਵੱਲੋਂ ਯੂਪੀ ਪੁਲਸ ਨੂੰ ਪੱਤਰ ਭੇਜ ਕੇ ਮੁਖ਼ਤਾਰ ਨੂੰ ਲੈ ਜਾਣ ਦੀ ਗੱਲ ਕਹੀ ਸੀ। ਜ਼ਿਕਰਯੋਗ ਹੈ ਕਿ 2019 ਵਿਚ ਰੰਗਦਾਰੀ ਨਾਲ ਜੁੜੇ ਇਕ ਮਾਮਲੇ ਵਿਚ ਪੰਜਾਬ ਪੁਲਿਸ ਬਾਂਦਾ ਜੇਲ੍ਹ ਤੋਂ ਲੈ ਕੇ ਗਈ ਸੀ ਪਰ ਉਸਦੇ ਬਾਅਦ ਉਹ ਲਗਤਾਰ ਪੈਤਰੇਬਾਜੀ ਦੇ ਸਹਾਰੇ ਯੂਪੀ ਆਉਣ ਤੋਂ ਬਚਦਾ ਰਿਹਾ ਹੈ।

UP Police takes custody of gangster-turned-politician Mukhtar Ansari ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਪੰਜਾਬ ਪੁਲਿਸ ਨੇਯੂਪੀ ਪੁਲਿਸ ਦੇ ਕੀਤਾ ਹਵਾਲੇ

2 ਸਾਲ ਵਿਚ ਅੱਠ ਵਾਰ ਯੂਪੀ ਪੁਲਿਸ ਦੀ ਟੀਮ ਪੰਜਾਬ ਦੇ ਰੋਪੜ ਜੇਲ੍ਹ ਪਹੁੰਚੀ ਸੀ ਪਰ ਹਰ ਵਾਰ ਉਸਦੇ ਖ਼ਰਾਬ ਸਿਹਤ ਦਾ ਹਵਾਲਿਆ ਦੇ ਕੇ ਪੰਜਾਬ ਪੁਲਸ ਨੇ ਮੁਖ਼ਤਾਰ ਨੂੰ ਸੌਂਪਣ ਤੋਂ ਇਨਕਾਰ ਕਰ ਦਿੰਦੀ ਸੀ। ਜਿਸ ਦੇ ਬਾਅਦ ਯੂਪੀ ਸਰਕਾਰ ਨੇ ਮੁਖ਼ਤਾਰ ਦੇ ਖਿਲਾਫ ਦਰਜ ਮਾਮਲੇ ਦੀ ਸੁਣਵਾਈ ਵਿਚ ਦੇਰੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ ਅਤੇ ਉਸਨੂੰ ਯੂਪੀ ਲਿਆਉਣ ਦੀ ਆਗਿਆ ਮੰਗੀ ਸੀ। ਜਿਸ ਉੱਤੇ ਸੁਪਰੀਮ ਕੋਰਟ ਨੇ 12 ਅਪ੍ਰੈਲ ਤੱਕ ਮੁਖਤਾਰ ਅਨਸਾਰੀ ਨੂੰ ਯੂਪੀ ਭੇਜਣ ਦਾ ਆਦੇਸ਼ ਦਿੱਤਾ ਸੀ।

-PTCNews

Related Post