UPSC ਵੱਲੋਂ ਸਿਵਿਲ ਸੇਵਾ ਦੀ 27 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਕੀਤੀ ਮੁਲਤਵੀ

By  Jagroop Kaur May 13th 2021 04:28 PM

ਦੇਸ਼ ਭਰ ਵਿਚ ਕੋਰੋਨਾ ਮਹਾਮਾਰੀ ਦੇ ਚਲਦਿਆਂ ਇਸ ਦਾ ਅਸਰ ਜਿਥੇ ਆਮ ਜਨ ਜੀਵਨ ਤੇ ਪਿਆ ਹੈ ਉਥੇ ਹੀ ਇਸ ਨਾਲ ਵਿਦਿਅਕ ਅਦਾਰਿਆਂ ਅਤੇ ਪੜ੍ਹਾਈ ਤੇ ਵੀ ਅਸਰ ਪਿਆ ਹੈ , ਜਿਸ ਤਹਿਤ ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾਵਾਂ (ਸ਼ੁਰੂਆਤੀ) ਪ੍ਰੀਖਿਆ 10 ਅਕਤੂਬਰ 2021 ਤੱਕ ਮੁਲਤਵੀ ਕਰ ਦਿੱਤੀ ਹੈ । Read More :ਨੌਜਵਾਨ ਨੇ ਸ਼ਰੇਆਮ ਕੀਤਾ ਕੁੜੀ ਕਤਲ, ਲਾਸ਼ ‘ਤੇ ਪਿਸਤੌਲ ਰੱਖ ਹੋਇਆ ਫ਼ਰਾਰ ਇਹ ਪ੍ਰੀਖਿਆ ਪਹਿਲਾਂ 27 ਜੂਨ ਨੂੰ ਰੱਖੀ ਜਾਣੀ ਸੀ । ਪਰ ਹੁਣ ਦੇਸ਼ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਣ , ਤਾਂ ਜੋ ਇਸ ਨਾਲ ਮੁੜ ਤੋਂ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ , ਕੋਰੋਨਾ ਨਿਯਮਾਂ ਅਤੇ ਹਿਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲਾਂ ਵੀ ਪ੍ਰੀਖਿਆਵਾਂ ਸਬੰਧੀ ਅਜਿਹੇ ਫੈਸਲੇ ਲਏ ਗਏ ਹਨ

Related Post