ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਗਾਇਆ ਵਾਅਦਾ , ਅਮਰੀਕੀ ਰਾਜਦੂਤ ਕੇਨ ਜਸਟਰ ਨੇ ਭਾਰਤ ਨੂੰ ਸੌਂਪੀ 100 ਵੈਂਟੀਲੇਟਰ ਦੀ ਪਹਿਲੀ ਖੇਪ

By  Kaveri Joshi June 16th 2020 03:36 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਗਾਇਆ ਵਾਅਦਾ , ਅਮਰੀਕੀ ਰਾਜਦੂਤ ਕੇਨ ਜਸਟਰ ਨੇ ਭਾਰਤ ਨੂੰ ਸੌਂਪੀ 100 ਵੈਂਟੀਲੇਟਰ ਦੀ ਪਹਿਲੀ ਖੇਪ: ਕੋਰੋਨਾ ਵਿਰੁੱਧ ਜੰਗ 'ਚ ਭਾਰਤ ਦਾ ਸਾਥ ਨਿਭਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਵਾਅਦੇ ਨੂੰ ਪੁਗਾਉਂਦਿਆਂ 100 ਵੈਂਟੀਲੇਟਰ ਦੀ ਪਹਿਲੀ ਖੇਪ ਭਾਰਤ ਨੂੰ ਸੌੰਪ ਦਿੱਤੀ ਹੈ । ਦੱਸ ਦੇਈਏ ਕਿ ਭਾਰਤ 'ਚ ਅਮਰੀਕੀ ਰਾਜਦੂਤ ਕੇਨ ਜਸਟਰ ਨੇ ਦੁਆਰਾ ਭਾਰਤ ਰੈੱਡ ਕਰਾਸ ਦੇ ਮੁੱਖ ਦਫ਼ਤਰ ਵਿਖੇ ਖੇਪ ਪੁੱਜਦੀ ਕੀਤੀ ਗਈ ਹੈ ।

https://media.ptcnews.tv/wp-content/uploads/2020/06/WhatsApp-Image-2020-06-16-at-2.19.19-PM.jpeg

ਜਾਣਕਾਰੀ ਮੁਤਾਬਿਕ ਬੀਤੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਇੱਕ ਅਧਿਕਾਰੀ ਵੱਲੋਂ ਟਰੰਪ ਵਲੋਂ ਭੇਜੀ ਵੈਂਟੀਲੇਟਰ ਦੀ ਪਹਿਲੀ ਖੇਪ ਏਅਰ ਇੰਡੀਆ ਦੇ ਜਹਾਜ਼ ਰਾਹੀਂ ਭਾਰਤ ਪੁੱਜਣ ਦੀ ਗੱਲ ਕਹੀ ਗਈ ਸੀ । ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਖ਼ਿਲਾਫ਼ ਲੜੀ ਜਾ ਰਹੀ ਜੰਗ 'ਚ ਮਦਦ ਦੇ ਤੌਰ 'ਤੇ ਭਾਰਤ ਨੂੰ ਵੈਂਟੀਲੇਟਰ ਦੇਣ ਦਾ ਵਾਅਦਾ ਕੀਤਾ ਸੀ , ਜਿਸਨੂੰ ਪੂਰਾ ਕਰਦਿਆਂ ਉਹਨਾਂ ਭਾਰਤ ਨੂੰ 100 ਵੈਂਟੀਲੇਟਰ ਭੇਜੇ ਹਨ ।

ਟਰੰਪ ਦੇ ਇਸ ਟਵੀਟ ਨੂੰ ਰੀਟਵੀਟ ਕਰਦਿਆਂ ਪੀ.ਐੱਮ ਮੋਦੀ ਨੇ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਸੀ ਕਿ ਇਸ ਮੁਸ਼ਕਿਲ ਸਮੇਂ 'ਚ ਇੱਕਜੁੱਟ ਹੋਣਾ ਜ਼ਰੂਰੀ ਹੈ ਤਾਂਕਿ ਅਸੀਂ ਵਿਸ਼ਵ ਨੂੰ ਤੰਦਰੁਸਤ ਅਤੇ ਕੋਰੋਨਾ ਮੁਕਤ ਬਣਾ ਸਕੀਏ।

ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ , ਜੇ ਗੱਲ ਕਰੀਏ ਅੰਕੜਿਆਂ ਦੀ ਤਾਂ 3 ਲੱਖ 44 ਹਜ਼ਾਰ ਤੋਂ ਪਾਰ ਪਾਜ਼ਿਟਿਵ ਕੇਸ ਦਰਜ ਕੀਤੇ ਗਏ ਹਨ ਜਦਕਿ ਮੌਤਾਂ ਦਾ ਅੰਕੜਾ 9,921 ਹੈ।

Related Post