ਅਮਰੀਕਾ 'ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

By  Shanker Badra July 8th 2018 12:14 PM -- Updated: July 8th 2018 12:23 PM

ਅਮਰੀਕਾ 'ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ:ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਆਪਣੀ ਸੰਭਾਵਿਤ ਪੜ੍ਹਾਈ ਨੂੰ ਲੈ ਕੇ ਵੱਡੀ ਚਿੰਤਾ ਹੈ।ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸਤਾਅ ਰਹੀ ਹੈ। US in Indian students shoot muderਅਮਰੀਕਾ ਦੇ ਵਿੱਚ ਇੱਕ ਹੋਰ ਤਾਜ਼ੀ ਘਟਨਾ ਸਾਹਮਣੇ ਆਈ ਹੈ।ਅਮਰੀਕਾ ਦੇ ਕੈਂਸਾਸ ਸਿਟੀ 'ਚ ਇੱਕ 26 ਸਾਲਾਂ ਭਾਰਤੀ ਨੌਜਵਾਨ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਸਥਾਨਕ ਪੁਲਿਸ ਅਨੁਸਾਰ ਮ੍ਰਿਤਕ ਭਾਰਤੀ ਨੌਜਵਾਨ ਤੇਲੰਗਾਨਾ ਦਾ ਰਹਿਣ ਵਾਲਾ ਹੈ।US in Indian students shoot muderਇਹ ਘਟਨਾ ਉਸ ਵਕਤ ਵਾਪਰੀ ਜਦੋਂ ਪੀੜਤ ਨੌਜਵਾਨ ਇਕ ਰੇਸਤਰਾਂ 'ਚ ਖਾਣਾ ਖਾਣ ਲਈ ਗਿਆ ਸੀ।ਮ੍ਰਿਤਕ ਦੀ ਪਹਿਚਾਣ ਸਾਰਥਿਕ ਕੋਪੂ ਦੇ ਰੂਪ 'ਚ ਕੀਤੀ ਗਈ ਹੈ।ਉਹ ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ਪੜਾਈ ਕਰ ਰਿਹਾ ਸੀ। -PTCNews

Related Post