ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਕੱਲ ਪੈਣਗੀਆਂ ਵੋਟਾਂ ,ਜਾਣੋਂ ਕਦੋਂ ਆਉਣਗੇ ਨਤੀਜੇ

By  Shanker Badra November 2nd 2020 08:09 PM

ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਕੱਲ ਪੈਣਗੀਆਂ ਵੋਟਾਂ ,ਜਾਣੋਂ ਕਦੋਂ ਆਉਣਗੇ ਨਤੀਜੇ:ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ‘ਚ ਗਿਣਤੀ ਦੇ ਕੁੱਝ ਹੀ ਘੰਟੇ ਬਚੇ ਹਨ। ਅਜਿਹੇ ਵਿਚ ਚੋਣ ਸਰਗਰਮੀਆਂ ਹੁਣ ਸਿਖਰਾਂ ‘ਤੇ ਹਨ। ਤਿੰਨ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਡੋਨਾਲਡ ਟਰੰਪ ਅਤੇ ਜੋ ਬਿਡੇਨ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਹ ਚੋਣਾਂ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਬਣਨ ਜਾ ਰਹੀਆਂ ਹਨ। [caption id="attachment_445821" align="aligncenter" width="275"] US Presidential Election 2020: Trump-Biden Race Begins on November 3 US Presidential Election : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਕੱਲ ਪੈਣਗੀਆਂ ਵੋਟਾਂ ,ਜਾਣੋਂ ਕਦੋਂ ਆਉਣਗੇ ਨਤੀਜੇ[/caption] ਦਰਅਸਲ 'ਚ ਕੋਰੋਨਾ ਮਹਾਂਮਾਰੀ ਵਿਚਕਾਰ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ 3 ਨਵੰਬਰ ਨੂੰ ਵੋਟਿੰਗ ਹੋਵੇਗੀ। 3 ਨਵੰਬਰ ਦਾ ਦਿਨ ਬਹੁਤ ਹੀ ਅਹਿਮ ਹੈ, ਕਿਉਂਕਿ ਹੁਣ ਤੱਕ 9 ਕਰੋੜ ਤੋਂ ਵੱਧ ਲੋਕ ਵੋਟ ਪਾ ਚੁੱਕੇ ਹਨ। ਇਸ ਵਾਰ ਮੇਲ ਰਾਹੀਂ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਵੋਟਿੰਗ ਹੋਵੇਗੀ। ਇਸ ਦੌਰਾਨ ਅਮਰੀਕਾ ਦੀ ਜਨਤਾ ਆਪਣੇ ਰਾਸ਼ਟਰਪਤੀ ਦੀ ਚੋਣ ਕਰੇਗੀ। [caption id="attachment_445823" align="aligncenter" width="300"] US Presidential Election 2020: Trump-Biden Race Begins on November 3 US Presidential Election : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਕੱਲ ਪੈਣਗੀਆਂ ਵੋਟਾਂ ,ਜਾਣੋਂ ਕਦੋਂ ਆਉਣਗੇ ਨਤੀਜੇ[/caption] ਦੱਸ ਦੇਈਏ ਕਿ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋ ਬਿਡੇਨ ਵਿਚਕਾਰ ਸਖ਼ਤ ਟੱਕਰ ਹੋਣ ਜਾ ਰਹੀ ਹੈ। ਇਸ ਦੌਰਾਨ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਰਾਸ਼ਟਰਪਤੀ ਚੋਣ ਦੇ ਉਮੀਦਵਾਰ ਜੋ ਬਿਡੇਨ ਨੇ ਟਵੀਟ ਕਰਕੇ ਲਿਖਿਆ ਕਿ ਡੋਨਾਲਡ ਟਰੰਪ ਅਮਰੀਕਾ 'ਚ ਕੋਰੋਨਾ ਦੀ ਸਥਿਤੀ ਨੂੰ ਸੰਭਾਲਣ 'ਚ ਅਸਫ਼ਲ ਰਹੇ ਹਨ। [caption id="attachment_445820" align="aligncenter" width="300"] US Presidential Election 2020: Trump-Biden Race Begins on November 3 US Presidential Election : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਕੱਲ ਪੈਣਗੀਆਂ ਵੋਟਾਂ ,ਜਾਣੋਂ ਕਦੋਂ ਆਉਣਗੇ ਨਤੀਜੇ[/caption] ਜ਼ਿਕਰਯੋਗ ਹੈ ਕਿ ਅਮਰੀਕਾ 'ਚ ਲਗਭਗ 50 ਰਾਜ ਹਨ, ਜਿਨਾਂ 'ਚ ਚੋਣਾਂ ਹੋ ਰਹੀਆਂ ਹਨ। ਵੋਟਿੰਗ ਖ਼ਤਮ ਹੋਣ ਬਾਅਦ ਕੁਝ ਰਾਜਾਂ ਦੇ ਨਤੀਜੇ ਸਾਹਮਣੇ ਆ ਸਕਦੇ ਹਨ। ਵੋਟਾਂ ਦੀ ਗਿਣਤੀ 8 ਦਸੰਬਰ ਤੱਕ ਚੱਲੇਗੀ। 8 ਦਸੰਬਰ ਨੂੰ ਇਲੈਕਟਰਸ ਦੀ ਗਿਣਤੀ ਪੂਰੀ ਹੋ ਜਾਵੇਗੀ, ਜੋ ਬਾਅਦ 'ਚ 14 ਦਸੰਬਰ ਨੂੰ ਰਾਸ਼ਟਰਪਤੀ ਦੀ ਚੋਣ ਕਰਨਗੇ। -PTCNews

Related Post