ਹੁਣ, ਲੱਖਾਂ ਲੋਕ ਅਮਰੀਕਾ ਛੱਡਣਾ ਚਾਹੁੰਦੇ ਹਨ, ਜਾਣੋ ਕੀ ਹੈ ਮੁੱਖ ਕਾਰਨ!!

By  Joshi December 19th 2018 07:30 PM -- Updated: December 19th 2018 07:31 PM

ਹੁਣ, ਲੱਖਾਂ ਲੋਕ ਅਮਰੀਕਾ ਛੱਡਣਾ ਚਾਹੁੰਦੇ ਹਨ, ਜਾਣੋ ਕੀ ਹੈ ਮੁੱਖ ਕਾਰਨ!! ਚਾਹੇ ਅਣਗਿਣਤ ਲੋਕ ਵਿਦੇਸ਼ਾਂ ਤੋਂ ਜਾ ਕੇ ਅਮਰੀਕਾ ਵਰਗੇ ਵਿਕਸਿਤ ਮੁਲਕ 'ਚ ਵੱਸਣ ਦੇ ਚਾਹਵਾਨ ਹੁੰਦੇ ਹਨ, ਪਰ ਇੱਕ ਰਿਪੋਰਟ ਦੇ ਮੁਤਾਬਕ, ਤਿੰਨ ਵਿੱਚੋਂ ਇੱਕ ਅਮਰੀਕੀ ਨਾਗਰਿਕ ਦੇਸ਼ ਛੱਡ ਕੇ ਖੁਦ ਵਿਦੇਸ਼ ਵੱਸਣਾ ਚਾਹੁੰਦਾ ਹੈ। ਹਾਂਲਾਕਿ, ਪੜ੍ਹਣ ਵਾਲਿਆਂ ਨੂੰ ਇਹ ਅੰਕੜੇ ਹੈਰਾਨੀਜਨਕ ਲੱਗ ਸਕਦੇ ਹਨ ਪਰ ਇੰਟਰਨੈਸ਼ਨਲ ਮਾਈਗ੍ਰੇਸ਼ਨ ਰੀਵਿਊ 'ਚ ਛਪੀ ਇੱਕ ਰਿਪੋਰਟ ਮੁਤਾਬਕ, ਇਹਨਾਂ ਲੋਕਾਂ 'ਚ ਮੁੱਖ ਤੌਰ 'ਤੇ ਉਹ ਲੋਕ ਸ਼ਾਮਿਲ ਹੁੰਦੇ ਹਨ, ਜਿੰਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਦੇਸ਼ 'ਚ ਉਹਨਾਂ ਦੀ ਰਾਸ਼ਟਰੀ ਪਹਿਚਾਣ ਮਜ਼ਬੂਤ ਨਹੀਂ ਹੈ। ਇਸ ਤੋਂ ਇਲਾਵਾ ਦੂਜੇਂ ਦੇਸ਼ਾਂ (੮੭.੪ ਫੀਸਦੀ) ਦੀ ਖੋਜ ਕਰਨ ਦੀ ਇੱਛਾ ਵੀ ਅਮਰੀਕੀ ਨਾਗਰਿਕਾਂ ਨੂੰ ਦੇਸ਼ ਛੱਡਣ ਦੇ ਪ੍ਰਮੁੱਖ ਕਾਰਕ ਹੈ। [caption id="attachment_230336" align="aligncenter" width="300"]American citizens looking migration options to another countries ਹੁਣ, ਲੱਖਾਂ ਲੋਕ ਅਮਰੀਕਾ ਛੱਡਣਾ ਚਾਹੁੰਦੇ ਹਨ[/caption] ਬਾਕੀ ਸਾਹਮਣੇ ਆਏ ਕਾਰਨਾਂ 'ਚੋਂ ਹੋਰ ਸਨ ਰਿਟਾਇਰਮੈਂਟ (੫੦.੮ ਫੀਸਦੀ); ਅਮਰੀਕਾ ਵਿੱਚ ਕਿਸੇ ਬੁਰੀ ਜਾਂ ਨਿਰਾਸ਼ਾਜਨਕ ਸਥਿਤੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ 'ਚ ਵਿਦੇਸ਼ ਜਾਣ ਦੀ ਇੱਛਾ  (੪੯.੦ ਫੀਸਦੀ); ਅਤੇ ਕੰਮ ਦੇ ਕਾਰਨ (੪੮.੩ ਫੀਸਦੀ)। Read More :ਭਾਰਤੀ ਵਿਅਕਤੀ ਨੇ ਜਹਾਜ਼ ‘ਚ ਅਮਰੀਕੀ ਔਰਤ ਨਾਲ ਕੀਤਾ ਇਹ ਸ਼ਰਮਨਾਕ ਕਾਰਾ, ਮਿਲੀ 9 ਸਾਲ ਦੀ ਸਜ਼ਾ [caption id="attachment_230335" align="aligncenter" width="300"]American citizens looking migration options ਹੁਣ, ਲੱਖਾਂ ਲੋਕ ਅਮਰੀਕਾ ਛੱਡਣਾ ਚਾਹੁੰਦੇ ਹਨ, ਜਾਣੋ ਮੁੱਖ ਕਾਰਨ!![/caption] ਦੂਜੇ ਪਾਸੇ ਇਹ ਵੀ ਸਾਹਮਣੇ ਆਇਆ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਦੀ ਅਮਰੀਕੀਆਂ ਦੀ ਇੱਛਾ ਦਾ ਸਿਆਸੀ ਵਿਚਾਰਧਾਰਾ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੈ। Read More : Student visa ‘ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ, ਕੈਨੇਡਾ ਜਾ ਕੇ ਦੁਬਾਰਾ ਦੇਣਾ ਪਵੇਗਾ IELTS ਦਾ ਟੈਸਟ [caption id="attachment_230334" align="aligncenter" width="300"]USA citizens looking migration options ਲੱਖਾਂ ਲੋਕ ਅਮਰੀਕਾ ਛੱਡਣਾ ਚਾਹੁੰਦੇ ਹਨ, ਜਾਣੋ ਕਾਰਨ!![/caption] ਇਹ ਅਧਿਐਨ ਅਮਰੀਕੀ ਨਾਗਰਿਕਾਂ ਨੂੰ ਦੇਸ਼ ਛੱਡਣ ਲਈ ਪ੍ਰੇਰਤ ਕਰਨ ਵਾਲੇ ਕਾਰਨਾਂ ਦਾ ਪਤਾ ਲਗਾਉਣ ਲਈ ਕੀਤਾ ਗਿਆ ਸੀ, ਚਾਹੇ ਉਹ ਬਾਅਦ 'ਚ ਦੇਸ਼ 'ਚ ਰਹਿਣ ਜਾਂ ਪਰਵਾਸ ਨੂੰ ਚੁਣਨ ਇਹ ਲੋਕਾਂ ਦੀ ਸਵੈ-ਇੱਛਾ ਮੰਨੀ ਗਈ ਹੈ। —PTC News

Related Post