USA ਪਹੁੰਚੇ PM ਮੋਦੀ, ਕਸ਼ਮੀਰੀ ਪੰਡਤ ਤੇ ਸਿੱਖ ਭਾਈਚਾਰੇ ਨਾਲ ਕੀਤੀ ਮੁਲਾਕਾਤ

By  Jashan A September 22nd 2019 09:42 AM

USA ਪਹੁੰਚੇ PM ਮੋਦੀ, ਕਸ਼ਮੀਰੀ ਪੰਡਤ ਤੇ ਸਿੱਖ ਭਾਈਚਾਰੇ ਨਾਲ ਕੀਤੀ ਮੁਲਾਕਾਤ,ਹਿਊਸਟਨ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 7 ਦਿਨਾਂ ਲਈ ਅਮਰੀਕਾ ਦੌਰੇ 'ਤੇ ਹਨ। ਜਿਸ ਦੌਰਾਨ ਬੀਤੇ ਦਿਨ ਉਹ ਅਮਰੀਕਾ ਪਹੁੰਚੇ। ਜਿਥੇ ਭਾਰਤੀ ਭਾਈਚਾਰੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ।

https://twitter.com/ANI/status/1175590650395471873?s=20

'ਹਾਉਡੀ ਮੋਦੀ' ਇਵੈਂਟ 'ਤੇ ਪੁੱਜਣ ਤੋਂ ਪਹਿਲਾਂ ਸਿੱਖ ਭਾਈਚਾਰੇ, ਕਸ਼ਮੀਰੀ ਪੰਡਤਾਂ ਅਤੇ ਵੋਹਰਾ ਭਾਈਚਾਰੇ ਨਾਲ ਪੀ. ਐੱਮ. ਮੋਦੀ ਨੇ ਮੁਲਾਕਾਤ ਕੀਤੀ। ਸਿੱਖ ਭਾਈਚਾਰੇ ਨੇ ਇਕ ਪਾਸੇ ਕਸ਼ਮੀਰ ਤੋਂ ਧਾਰਾ 370 ਹਟਾਉਣ ਲਈ ਮੋਦੀ ਜੀ ਦੀ ਤਰੀਫ ਕੀਤੀ ਤਾਂ ਦੂਜੇ ਪਾਸੇ ਕਰਤਾਰਪੁਰ ਕਾਰੀਡੋਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਹੋਰ ਪੜ੍ਹੋ: ਅਮਰੀਕਾ : ਸਿੱਖ ਵਿਅਕਤੀ ਨਾਲ ਹੋਈ ਕੁੱਟਮਾਰ, ਟਰੱਕ ਪਿੱਛੇ ਲਿਖਿਆ "Go Back To Your Country"

https://twitter.com/ANI/status/1175595986330234881?s=20

ਇਸ ਦੇ ਇਲਾਵਾ 'ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ' ਦਾ ਨਾਂ ਬਦਲ ਕੇ 'ਗੁਰੂ ਨਾਨਕ ਦੇਵ ਇੰਟਰਨੈਸ਼ਨਲ ਏਅਰਪੋਰਟ' ਕਰਨ ਦੀ ਮੰਗ ਰੱਖੀ ਹੈ। ਕੈਲੀਫੋਰਨੀਆ, ਅਰਵਿਨ ਦੇ ਮੌਜੂਦਾ ਕਮਿਸ਼ਨਰ ਅਰਵਿੰਦ ਚਾਵਲਾ ਨੇ ਕਿਹਾ,''ਅਸੀਂ ਮੋਦੀ ਜੀ ਨੂੰ ਇਕ ਮੈਮੋਰੈਂਡਮ ਸੌਂਪਿਆ ਹੈ।

https://twitter.com/ANI/status/1175600421089550336?s=20

ਉਥੇ ਹੀ ਕਸ਼ਮੀਰੀ ਪੰਡਤਾਂ ਦੇ ਇਕ ਵਫਦ ਨੇ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ 'ਤੇ ਪੀ. ਐੱਮ. ਦਾ ਧੰਨਵਾਦ ਕੀਤਾ ਅਤੇ ਇਕ ਮੈਂਬਰ ਨੇ ਉਨ੍ਹਾਂ ਦਾ ਹੱਥ ਚੁੰਮਿਆ। ਕਸ਼ਮੀਰੀ ਭਾਈਚਾਰੇ ਨੇ ਭਾਵੁਕ ਹੁੰਦਿਆਂ ਕਿਹਾ,''7 ਲੱਖ ਕਸ਼ਮੀਰੀ ਪੰਡਤਾਂ ਵਲੋਂ ਤੁਹਾਡਾ ਧੰਨਵਾਦ।''

-PTC News

Related Post