ਅਮਰੀਕਾ ਦੇ ਵਰਜੀਨੀਆ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ , 12 ਲੋਕਾਂ ਦੀ ਮੌਤ , ਕਈ ਜ਼ਖਮੀ

By  Shanker Badra June 1st 2019 11:44 AM

ਅਮਰੀਕਾ ਦੇ ਵਰਜੀਨੀਆ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ , 12 ਲੋਕਾਂ ਦੀ ਮੌਤ , ਕਈ ਜ਼ਖਮੀ:ਵਾਸ਼ਿੰਗਟਨ : ਅਮਰੀਕਾ ਦੇ ਵਰਜੀਨੀਆ ਸੂਬੇ ਦੇ ਵਰਜੀਨੀਆ ਬੀਚ ਸ਼ਹਿਰ 'ਚ ਮਿਊਂਸੀਪਲ ਸੈਂਟਰ ਦੀ ਇਮਾਰਤ 'ਚ ਇੱਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖਮੀ ਹੋ ਗਏ ਹਨ ,ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।

USA Virginia Beach city building shooting , 12 killed
ਅਮਰੀਕਾ ਦੇ ਵਰਜੀਨੀਆ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ , 12 ਲੋਕਾਂ ਦੀ ਮੌਤ , ਕਈ ਜ਼ਖਮੀ

ਵਰਜੀਨੀਆ ਪੁਲਿਸ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਮਿਊਂਸੀਪਲ ਸੈਂਟਰ ਦੀ ਇਮਾਰਤ 'ਚ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਦੁਪਹਿਰ ਨੂੰ ਉਸ ਵੇਲੇ ਵਾਪਰੀ, ਜਦੋਂ ਇੱਥੇ ਲੋਕ ਵਪਾਰਕ ਕੰਮ-ਕਾਜ ਲਈ ਇਕੱਠੇ ਹੋਏ ਸਨ।ਪੁਲਿਸ ਮੁਤਾਬਕ ਗੋਲੀਬਾਰੀ ਕਰਨ ਵਾਲਾ ਦੋਸ਼ੀ ਵੀ ਇੱਥੋਂ ਦਾ ਕਰਮਚਾਰੀ ਸੀ।

USA Virginia Beach city building shooting , 12 killed
ਅਮਰੀਕਾ ਦੇ ਵਰਜੀਨੀਆ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ , 12 ਲੋਕਾਂ ਦੀ ਮੌਤ , ਕਈ ਜ਼ਖਮੀ

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ ਵੀ ਮਾਰ ਦਿੱਤਾ ਪਰ ਅਜੇ ਤੱਕ ਉਸ ਦੀ ਪਹਿਚਾਣ ਉਜਾਗਰ ਨਹੀਂ ਹੋ ਸਕੀ ਹੈ।

USA Virginia Beach city building shooting , 12 killed
ਅਮਰੀਕਾ ਦੇ ਵਰਜੀਨੀਆ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ , 12 ਲੋਕਾਂ ਦੀ ਮੌਤ , ਕਈ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਤਰਨਤਾਰਨ : ਕਸਬਾ ਗੋਹਲਵੜ ‘ਚ 1000 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ

ਜ਼ਿਕਰਯੋਗ ਹੈ ਕਿ ਅਮਰੀਕਾ 'ਚ ਪਿਛਲੇ ਸਾਲ ਨਵੰਬਰ ਤੋਂ ਬਾਅਦ ਹੋਣ ਵਾਲੀ ਗੋਲੀਬਾਰੀ ਦੀ ਇਹ ਸਭ ਤੋਂ ਭਿਆਨਕ ਘਟਨਾ ਹੈ।ਇਸ ਤੋਂ ਪਹਿਲਾਂ ਨਵੰਬਰ 'ਚ ਕੈਲੇਫੋਰਨੀਆ ਦੇ ਬਾਰਡਰਲਾਈਨ ਬਾਰ ਐਂਡ ਗ੍ਰਿੱਲ 'ਚ ਹੋਈ ਗੋਲੀਬਾਰੀ 'ਚ 12 ਲੋਕਾਂ ਦੀ ਮੌਤ ਹੋ ਗਈ ਸੀ।

-PTCNews

Related Post