ਅਲੀਗੜ੍ਹ 'ਚ ਏਅਰ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਹੋਇਆ ਹਾਦਸਾਗ੍ਰਸਤ ,ਪਾਇਲਟਾਂ ਨੂੰ ਕੱਢਿਆ ਬਾਹਰ

By  Shanker Badra August 27th 2019 01:13 PM

ਅਲੀਗੜ੍ਹ 'ਚ ਏਅਰ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਹੋਇਆ ਹਾਦਸਾਗ੍ਰਸਤ ,ਪਾਇਲਟਾਂ ਨੂੰ ਕੱਢਿਆ ਬਾਹਰ :ਅਲੀਗੜ੍ਹ : ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਮੰਗਲਵਾਰ ਨੂੰ ਇੱਕ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੈਂਡਿੰਗ ਦੌਰਾਨ ਜਹਾਜ਼ ਬਿਜਲੀ ਦੀਆਂ ਤਾਰਾਂ ’ਚ ਉਲਝ ਤੇ ਜ਼ਮੀਨ ’ਤੇ ਡਿੱਗ ਗਿਆ। ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। [caption id="attachment_333192" align="aligncenter" width="300"]Uttar Pradesh Private trainer aircraft crashes in Aligarh ਅਲੀਗੜ੍ਹ 'ਚ ਏਅਰ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਹੋਇਆ ਹਾਦਸਾਗ੍ਰਸਤ ,ਪਾਇਲਟਾਂ ਨੂੰ ਕੱਢਿਆ ਬਾਹਰ[/caption] ਮਿਲੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਐਵੀਏਸ਼ਨ ਕੰਪਨੀ ਦੇ ਪਲੇਨਾਂ ਦੀ ਮੁਰੰਮਤ ਲਈ ਇੰਜੀਨੀਅਰਾਂ ਦੀ ਟੀਮ ਅੱਜ ਦਿੱਲੀ ਤੋਂ ਜਹਾਜ਼ ਰਾਹੀਂ ਅਲੀਗੜ੍ਹ ਆ ਰਹੀ ਸੀ। ਇਸ ਹਾਦਸੇ ਦੌਰਾਨ ਜਹਾਜ਼ 'ਚ ਸਵਾਰ 4 ਇੰਜੀਨੀਅਰਾਂ ਦੇ ਨਾਲ 2 ਪਾਇਲਟਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। [caption id="attachment_333191" align="aligncenter" width="300"]Uttar Pradesh Private trainer aircraft crashes in Aligarh ਅਲੀਗੜ੍ਹ 'ਚ ਏਅਰ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਹੋਇਆ ਹਾਦਸਾਗ੍ਰਸਤ ,ਪਾਇਲਟਾਂ ਨੂੰ ਕੱਢਿਆ ਬਾਹਰ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਰੁਣ ਜੇਤਲੀ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਦੌਰਾਨ ਬਿਜਲੀ ਦੀਆਂ ਤਾਰਾਂ 'ਚ ਉਲਝ ਕੇ ਜਹਾਜ਼ ਜ਼ਮੀਨ 'ਤੇ ਡਿੱਗ ਗਿਆ ਸੀ। ਇਸ ਤੋਂ ਬਾਅਦ ਜਹਾਜ਼ ’ਚ ਅੱਗ ਲੱਗ ਗਈ। ਇਸ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਹਨ। -PTCNews

Related Post