ਪੰਜਾਬ ’ਚ 50 ਲੱਖ ਤੋਂ ਵੱਧ ਲੋਕਾਂ ਨੂੰ ਲੱਗ ਚੁਕੀ ਹੈ ਕੋਰੋਨਾ ਵਾਇਰਸ ਦਾ ਟੀਕਾ

By  Jagroop Kaur May 30th 2021 02:55 PM

ਪੰਜਾਬ ਵਿਚ ਟੀਕਾਕਰਨ ਮੁਹਿੰਮ ਦੌਰਾਨ ਹੁਣ ਤੱਕ 50 ਲੱਖ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ। ਸੂਬੇ ਦੇ ਟੀਕਾਕਰਨ ਬਾਰੇ ਸਟੇਟ ਨੋਡਲ ਅਫ਼ਸਰ ਵਿਕਾਸ ਗਰਗ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ ਕੋਵਿਡ ਦੇ ਟੀਕਿਆਂ ਦੀਆਂ ਕੁੱਲ 50,05,767 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 7.5 ਲੱਖ ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਨੇ ਟੀਕੇ ਦੀਆਂ 2 ਖੁਰਾਕਾਂ ਪੂਰੀਆਂ ਕਰ ਲਈਆਂ ਹਨ।

Read more :ਕੋਰੋਨਾ ਮਹਾਮਾਰੀ ਦੀ ਚੁਣੌਤੀ ਤੇ ਭੁਚਾਲ ਨਾਲ ਮਜ਼ਬੂਤੀ ਨਾਲ ਲੜ ਰਿਹਾ...

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 45 ਸਾਲ ਤੋਂ ਵੱਧ ਉਮਰ ਵਰਗ, ਫਰੰਟਲਾਈਨ ਅਤੇ ਸਿਹਤ ਕਾਮਿਆਂ ਲਈ ਭਾਰਤ ਸਰਕਾਰ ਵੱਲੋਂ ਮਿਲੇ ਟੀਕਿਆਂ ਦੇ ਕੋਟੇ ਵਿਚੋਂ 45,53,187 ਟੀਕੇ ਲਗਾਏ ਗਏ ਹਨ, ਜਦੋਂ ਕਿ ਸੂਬਾ ਸਰਕਾਰ ਵੱਲੋਂ 18-44 ਉਮਰ ਵਰਗ ਦੇ ਬਣਾਏ ਸਾਰੇ ਤਰਜੀਹੀ ਗਰੁੱਪਾਂ ਦੇ ਕੁੱਲ 4,52,580 ਟੀਕੇ ਲਗਾਏ ਲਗਾਏ ਜਾ ਚੁੱਕੇ ਹਨ।Image

Read More : ਟੀਕਾਕਰਨ ਦੇ ਲਈ ਨਿਜੀ ਹਸਪਤਾਲਾਂ ਵੱਲੋਂ ‘ਹੋਟਲ ਪੈਕੇਜ’ ਦੇ ‘ਤੇ ਲੱਗੇ…

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿੱਤੇ ਕੋਟੇ ਦੀਆਂ ਲਗਾਈਆਂ 45,53,187 ਖੁਰਾਕਾਂ ਵਿੱਚੋਂ ਕੋਵੀਸ਼ੀਲਡ ਲਗਾਉਣ ਵਾਲੇ 41,40,179 ਹਨ ਜਦੋਂ ਕਿ ਕੋਵੈਕਸੀਨ ਵਾਲੇ 4,13,008 ਹਨ।

Related Post