ਵਾਰਾਣਸੀ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਵਲੀਉੱਲਾ ਨੂੰ ਮੌਤ ਦੀ ਸਜ਼ਾ, 16 ਸਾਲਾਂ ਬਾਅਦ ਸੁਣਾਈ ਗਈ ਸਜ਼ਾ

By  Jasmeet Singh June 6th 2022 07:43 PM -- Updated: June 6th 2022 07:54 PM

ਵਾਰਾਣਸੀ, 6 ਜੂਨ: ਵਾਰਾਣਸੀ 'ਚ 2006 ਦੇ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਅੱਤਵਾਦੀ ਵਲੀਉੱਲ੍ਹਾ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਦੋ ਦਿਨ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ। ਅੱਤਵਾਦੀ ਵਲੀਉੱਲਾ ਨੂੰ ਗਾਜ਼ੀਆਬਾਦ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ।

ਦੂਜੇ ਮਾਮਲੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੱਸਣਯੋਗ ਹੈ ਕਿ ਸਾਲ 2006 'ਚ ਹੋਏ ਉਨ੍ਹਾਂ ਬੰਬ ਧਮਾਕਿਆਂ 'ਚ ਕੁੱਲ 18 ਲੋਕਾਂ ਦੀ ਜਾਨ ਚਲੀ ਗਈ ਸੀ।

7 ਮਾਰਚ 2006 ਨੂੰ ਵਾਰਾਣਸੀ ਦੇ ਸੰਕਟ ਮੋਚਨ ਮੰਦਰ ਅਤੇ ਛਾਉਣੀ ਰੇਲਵੇ ਸਟੇਸ਼ਨ 'ਤੇ ਹੋਏ ਧਮਾਕਿਆਂ 'ਚ 18 ਲੋਕ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ।

ਜ਼ਿਲ੍ਹਾ ਪ੍ਰਸ਼ਾਸਨ ਦੇ ਵਕੀਲ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੁਮਾਰ ਸਿਨਹਾ ਨੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਦੋ ਮਾਮਲਿਆਂ ਵਿੱਚ ਵਲੀਉੱਲਾ ਨੂੰ ਦੋਸ਼ੀ ਠਹਿਰਾਇਆ ਸੀ।

ਇਹ ਵੀ ਪੜ੍ਹੋ: ਨੌਕਰੀ ਕਰਨ ਤੋਂ ਰੋਕਣ ਲਈ ਵੱਡਿਆ ਪਤਨੀ ਦਾ ਹੱਥ, ਬੰਦੇ ਦੀ ਕਰੂਰਤਾ ਦੇਖ ਲੋਕ ਹੈਰਾਨ

ਉਨ੍ਹਾਂ ਕਿਹਾ ਸੀ ਕਿ ਇੱਕ ਮਾਮਲੇ ਵਿੱਚ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।

-PTC News

Related Post