ਵਿਕਾਸ ਬਰਾਲਾ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ

By  Joshi January 11th 2018 03:36 PM -- Updated: January 11th 2018 04:01 PM

Varnika Kundu molestation case: High court grants bail to Vikas Barala: ਵਿਕਾਸ ਬਰਾਲਾ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ

ਵਰਣਿਕਾ ਕੁੰਡੂ ਛੇੜਛਾੜ ਮਾਮਲੇ 'ਚ ਵਿਕਾਸ ਬਰਾਲਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲਣ ਦੀ ਖਬਰ ਹੈ। ਹਾਈਕੋਰਟ ਵੱਲੋਂ ਬਰਾਲਾ ਨੂੰ ਜਮਾਨਤ ਦੇ ਦਿੱਤੀ ਗਈ ਹੈ।

ਇਸਦੇ ਨਾਲ ਹੀ ਅਦਾਲਤ ਨੇ ਹੁਕਮ ਜਾਰੀ ਕੀਤਾ ਹੈ ਪੀੜਤ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਵਿਕਾਸ ਬਰਾਲਾ ਫੋਨ ਜਾਂ ਕਿਸੇ ਹੋਰ ਮਾਧਿਅਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ।

Varnika Kundu molestation case: High court grants bail to Vikas Baralaਦੱਸ ਦੇਈਏ ਕਿ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਲੜਕੇ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਅਸ਼ੀਸ਼ ਕੁਮਾਰ ਨੂੰ ਆਈ ਏ ਐੱਸ ਅਫਸਰ ਦੀ ਬੇਟੀ ਵਰਣਿਕਾ ਕੁੰਡੂ ਨਾਲ ਬਦਤਮੀਜ਼ੀ ਕਰਨ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਦੋਹਾਂ ਦੋਸ਼ੀਆਂ ਨੂੰ ੯ ਅਗਸਤ ਨੂੰ ਗ੍ਰਿਫਤਾਰ ਕਰ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ।

Varnika Kundu molestation case: High court grants bail to Vikas Barala: ਮੁਲਜ਼ਮਾਂ ਵਿਰੁੱਧ ਧਾਰਾ ੩੬੫ ਅਤੇ ਧਾਰਾ ੫੧੧ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਕੀ ਹੈ ਮਾਮਲਾ?

Varnika Kundu molestation case: High court grants bail to Vikas Baralaਵਰਣਿਕਾ ਕੁੰਡੂ ਮੁਤਾਬਕ, ੪ ਅਤੇ ੫ ਅਗਸਤ ਦੀ ਰਾਤ ਨੂੰ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਲੜਕੇ ਵਿਕਾਸ ਬਰਾਲਾ, ਜੋ ਕਿ ਨਸ਼ੇ 'ਚ ਸੀ, ਨੇ ੨੯ ਸਾਲਾ ਉਸਦਾ ਪਿੱਛਾ ਕਰਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਕੁੰਡੂ ਹਰਿਆਣਾ ਦੇ ਐਡੀਸ਼ਨਲ ਮੁੱਖ ਸਕੱਤਰ ਵੀ ਐੱਸ ਕੁੰਡੂ ਦੀ ਧੀ ਹੈ, ਅਤੇ ਬਤੌਰ ਡੀ ਜੇ ਕੰਮ ਕਰਦੀ ਹੈ।

—PTC News

Related Post