ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਸਿੱਖ ਨੌਜਵਾਨ ਨੇ ਇੰਝ ਸਿਖਾਇਆ ਸਬਕ, ਦੇਖੋ ਵੀਡੀਓ

By  Jashan A June 19th 2019 03:16 PM

ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਸਿੱਖ ਨੌਜਵਾਨ ਨੇ ਇੰਝ ਸਿਖਾਇਆ ਸਬਕ, ਦੇਖੋ ਵੀਡੀਓ,ਹੋਂਸਲੇ 'ਤੇ ਜਜ਼ਬੇ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਹਰ ਇੱਕ ਦੀ ਜ਼ੁਬਾਨ 'ਤੇ ਪੰਜਾਬੀਆਂ ਦਾ ਨਾਮ ਆਉਂਦਾ ਹੈ। ਅਕਸਰ ਹੀ ਦੇਖਿਆ ਜਾਂਦਾ ਹੈ ਨਸਲੀ ਟਿੱਪਣੀਆਂ ਕਰਨ ਵਾਲਿਆਂ ਦਾ ਮੂੰਹ ਬੰਦ ਕਰਵਾਉਣ ਲਈ ਪੰਜਾਬੀ ਕਈ ਵਾਰ ਅੱਗੇ ਆਏ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇੱਕ ਸਿੱਖ ਨੌਜਵਾਨ ਨੇ ਨਸਲੀ ਟਿੱਪਣੀ ਕਰਨ ਵਾਲੇ ਇੱਕ ਵਿਅਕਤੀ ਨੂੰ ਆਪਣੇ ਫਲਾਇੰਗ ਜੰਪ ਨਾਲ ਦੁਕਾਨ ਤੋਂ ਬਾਹਰ ਕੱਢ ਦਿੱਤਾ। ਇਹ ਘਟਨਾ ਸਟੋਰ 'ਚ ਖੜੇ ਇੱਕ ਵਿਅਕਤੀ ਨੇ ਆਪਣੇ ਮੋਬਾਈਲ ਫੋਨ 'ਚ ਕੈਦ ਕਰ ਲਈ। ਹੋਰ ਪੜ੍ਹੋ: ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਇੱਕ ਵਿਅਕਤੀ ਕੋਲੋਂ 180 ਗ੍ਰਾਮ ਸੋਨਾ ਬਰਾਮਦ ਜੋ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਸਟੋਰ 'ਚ ਆਉਂਦਾ ਹੈ ਤੇ ਆਉਂਦੇ ਹੀ ਉਹ ਸਿੱਖ ਨੌਜਵਾਨ 'ਤੇ ਭੜਕ ਜਾਂਦਾ ਹੈ ਤੇ ਜਾਤੀਵਾਦੀ ਟਿੱਪਣੀ ਦੇ ਨਾਲ ਨਾਲ ਕੁਝ ਅਸ਼ਲੀਲ ਹਰਕਤਾਂ ਵੀ ਕਰਦਾ ਹੈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਸਿੱਖ ਨੌਜਵਾਨ ਨੇ ਉਸ ਨੂੰ ਸਟੋਰ 'ਚੋਂ ਬਾਹਰ ਕੱਢ ਦਿੱਤਾ। ਫਿਲਹਾਲ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਵੀਡੀਓ ਕਦੋਂ ਅਤੇ ਕਿਥੋਂ ਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ,ਜਿੱਥੇ ਲੋਕ ਘੁਸਪੈਠੀਏ ਦੀ ਭਾਰੀ ਆਲੋਚਨਾ ਕਰ ਰਹੇ ਹਨ ਅਤੇ ਉਥੇ ਹੀ ਸਿੱਖ ਨੌਜਵਾਨ ਦੀ ਸ਼ਲਾਘਾ ਕਰ ਰਹੇ ਹਨ। -PTC News

Related Post