
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਪੈਂਦੀ ਘਾਟ ਅਤੇ ਇਲਾਜ ਲਈ ਪੈਂਦੀ ਹੋਰ ਉਪਕਰਨਾਂ ਦੀ ਘਾਟ ਦੇ ਚਲਦਿਆਂ ਦੇਸ਼ ਦਾ ਮੂੰਹ ਇਕ ਤ੍ਰਾਸਦੀ ਵੱਲ ਞੁ ਮੋੜ ਦਿੱਤਾ ਹੈ , ਇਸ ਕੋਰੋਨਾ ਕਾਲ ਦੀ ਦੂਜੀ ਲਹਿਰ ਦੌਰਾਨ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੰਨਾ ਨੂੰ ਦੇਖ ਕੇ ਸੁਨ ਕੇ ਕਿਸੇ ਦਾ ਵੀ ਦਿਲ ਕੰਬ ਸਕਦਾ ਹੈ ਅਜਿਹਾ ਹੀ ਇਕ ਦਿਲ ਨੂੰ ਦਹਿਲਾਉਣ ਵਾਲਾ ਦ੍ਰਿਸ਼ ਸਾਡੇ ਸਾਹਮਣੇ ਆਇਆ ਹੈ ਜਿਥੇ ਰੇਵਾੜੀ ਦੇ ਹਸਪਤਾਲ ਵਿਚ ਕੋਰੋਨਾ ਨਾਲ ਜੂਝ ਰਹੇ 4 ਲੋਕਾਂ ਦੀ ਮੌਤ ਹੋ ਗਈ , ਇਸ ਮੌਤ ਦੀ ਵਜ੍ਹਾ ਆਕਸੀਜਨ ਦੀ ਘਾਟ ਰਹੀ ਹੈ
Read More : ਕੋਰੋਨਾ ‘ਚ ਵੱਡੀ ਰਾਹਤ, ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਨੂੰ ਮਿਲੀ 5 ਮੀਟ੍ਰਿਕ...
ਜੀ ਹਾਂ ਇਸ ਵੇਲੇ ਦੇਸ਼ ਲਈ ਕੋਰੋਨਾ ਕਾਲ ਹੈ ਤਾਂ ਉਥੇ ਹੀ ਆਕਸੀਜਨ ਦੀ ਘਾਟ ਕਿਸੇ ਤ੍ਰਾਸਦੀ ਤੋਂ ਘਟ ਸਾਬਿਤ ਨਹੀਂ ਹੋ ਰਹੀ ,ਰੇਵਾੜੀ ਦੇ ਹਸਪਤਾਲ 'ਚ ਜਿਥੇ 4 ਮਰੀਜ਼ਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤਾਂ ਉਥੇ ਹੀ ਅਜੇ ਸੈਂਕੜੇ ਅਜਿਹੇ ਹੋਰ ਮਰੀਜ਼ ਹਨ ਜਿੰਨਾ ਦੀਆਂ ਸਾਹਾਂ ਅਜੇ ਅਟਕੀਆਂ ਹੋਈਆਂ ਹਨ ਕਿ ਉਹਨਾਂ ਦਾ ਕੀ ਹੋਵੇਗਾ।
Read More : ਪਿਛਲੇ 24 ਘੰਟਿਆਂ ‘ਚ ਆਏ 3 ਲੱਖ 49 ਹਜ਼ਾਰ 691 ਨਵੇਂ ਮਾਮਲੇ, 2767 ਹੋਈਆਂ…
ਉਥੇ ਹੀ ਮਰੀਜ਼ਾਂ ਦੀ ਮੌਤ ਦੀ ਖਬਰ ਫੈਲਦੇ ਹੀ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਚ ਹੰਗਾਮਾ ਕੀਤੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਰਿਸ਼ਤੇਦਾਰਾਂ ਨੇ ਹੰਗਾਮਾ ਕਰਦੇ ਹੋਏ ਹਸਪਤਾਲ ਦੇ ਮੂਹਰੇ ਜਾਮ ਲਗਾ ਦਿੱਤਾ ਹੈ , ਅਤੇ ਜੀਆਂ ਦੀ ਮੌਤ 'ਤੇ ਹਸਪਤਾਲ ਪ੍ਰਸ਼ਾਸਨ ਨੂੰ ਜ਼ਿਮੇਂਵਾਰ ਠਹਿਰਾਇਆ ਹੈ ਕਿ ਉਨ੍ਹਾਂ ਦੀ ਅਣਗਹਿਲੀ ਅਤੇ ਇਲਾਜ ਦੇ ਉਪਕਰਨਾਂ ਦੀ ਘਾਟ ਦੇ ਚਲਦਿਆਂ ਅੱਜ ਮਾਸੂਮ ਜਾਨਾਂ ਗਈਆਂ ਹਨ ਅਤੇ ਹੋਰ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿੰਨੀਆਂ ਜਾਨਾਂ ਜਾਣਗੀਆਂ।