ਨੋਇਡਾ 'ਚ ਡਰੇਨ ਦੀ ਮੁਰੰਮਤ ਦੌਰਾਨ ਡਿੱਗੀ ਕੰਧ, 4 ਦੀ ਮੌਤ, ਦੋ ਜ਼ਖ਼ਮੀ

By  Pardeep Singh September 20th 2022 01:24 PM -- Updated: September 20th 2022 01:26 PM

ਨਵੀਂ ਦਿੱਲੀ: ਨੋਇਡਾ ਦੇ ਸੈਕਟਰ 21 'ਚ ਮੰਗਲਵਾਰ ਨੂੰ ਇਕ ਕੰਧ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਲਵਾਯੂ ਵਿਹਾਰ ਨੇੜੇ ਨੋਇਡਾ ਅਥਾਰਟੀ ਵੱਲੋਂ ਡਰੇਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਚਾਰਦੀਵਾਰੀ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਫਾਇਰ ਬ੍ਰਿਗੇਡ ਸਮੇਤ ਐਨ.ਡੀ.ਆਰ.ਐਫ ਦੀ ਟੀਮ ਪਹੁੰਚੀ ਅਤੇ ਲੋਕਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਨੋਇਡਾ ਅਥਾਰਟੀ ਦੇ ਸੀਈਓ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਸਮੇਤ ਹੋਰ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਲਬੇ ਹੇਠ ਹੋਰ ਲੋਕ ਦੱਬੇ ਹੋ ਸਕਦੇ ਹਨ। ਫਿਲਹਾਲ ਜੇਸੀਬੀ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਮਲਬਾ ਹਟਾਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਅਪਡੇਟ ਜਾਰੀ ਹੈ....

ਇਹ ਵੀ ਪੜ੍ਹੋ:ਦੇਸ਼ 'ਚ ਕੋਰੋਨਾ ਵਾਇਰਸ ਦੇ 4,043 ਨਵੇਂ ਮਾਮਲੇ, 15 ਦੀ ਮੌਤ

-PTC News

Related Post