ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਰਾਜੂ ਬਿਸ਼ੌਦੀ ਥਾਈਲੈਂਡ 'ਚੋਂ ਗ੍ਰਿਫ਼ਤਾਰ

By  Shanker Badra February 3rd 2020 01:13 PM

ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਰਾਜੂ ਬਿਸ਼ੌਦੀ ਥਾਈਲੈਂਡ 'ਚੋਂ ਗ੍ਰਿਫ਼ਤਾਰ:ਸ੍ਰੀ ਮੁਕਤਸਰ ਸਾਹਿਬ : ਮਲੋਟ ਵਿਖੇ ਬੀਤੇ ਸਮੇਂ ਦੌਰਾਨ ਹੋਏ ਮਨਪ੍ਰੀਤ ਮੰਨਾ ਕਤਲ ਮਾਮਲੇ ਚ ਸ਼ਾਮਿਲ ਰਾਜੂ ਬਿਸ਼ੌਦੀ ਨੂੰ ਥਾਈਲੈਂਡ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਸਮੇਤ ਪੰਜ ਰਾਜਾਂ ਦੇ ਮੋਸਟ ਵਾਟੈਂਡ ਰਾਜੂ ਬਿਸ਼ੌਦੀ ਦਾ ਨਾਮ ਮਲੋਟ ਦੇ ਮਨਪ੍ਰੀਤ ਮੰਨਾ ਕਤਲ ਮਾਮਲੇ ਚ ਵੀ ਸ਼ਾਮਲ ਹੈ। ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਖੁਲਾਸਾ ਕਰਦਿਆਂ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ। [caption id="attachment_386062" align="aligncenter" width="300"]wanted sharpshooter Raju Basodi Arrested Manpreet Manna murder case ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਰਾਜੂ ਬਿਸ਼ੌਦੀ ਥਾਈਲੈਂਡ 'ਚੋਂ ਗ੍ਰਿਫ਼ਤਾਰ[/caption] ਇਸ ਸਬੰਧੀ ਜਦ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਵੱਲੋਂ ਲਾਰੈਂਸ਼ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਰੰਟ ਪਰ ਲਿਆ ਗਿਆ ਤਾਂ ਪੁਲਿਸ ਰਿਮਾਂਡ ਵਿਚ ਲਾਰੈਂਸ ਬਿਸ਼ਨੋਈ ਨੇ ਮੰਨਿਆ ਕਿ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਕੁਲਦੀਪ ਸਿੰਘ ਵਾਸੀ ਮਲੋਟ ਦਾ ਕਤਲ ਉਸ ਦੇ ਕਹਿਣ 'ਤੇ ਹੀ ਹੋਇਆ ਹੈ। ਲਾਰੈਂਸ ਬਿਸ਼ਨੋਈ ਨੇ ਦੱਸਿਆ ਸਾਨੂੰ ਸ਼ੱਕ ਸੀ ਕਿ ਸਾਡੇ ਦੋਸਤ ਅੰਕਿਤ ਭਾਦੂ ਦਾ ਅਨਕਾਊਂਟਰ ਮਨਪ੍ਰੀਤ ਸਿੰਘ ਉਰਫ ਮੰਨਾ ਨੇ ਮੁਖਬਰੀ ਕਰਕੇ ਕਰਵਾਇਆ ਹੈ,ਇਸ ਲਈ ਅਸੀ ਰਾਜੂ ਬਿਸ਼ੌਦੀ ਨਾਲ ਮਿਲ ਕੇ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਤਲ ਦੀ ਯੋਜਨਾ ਬਣਾਈ ਸੀ। [caption id="attachment_386060" align="aligncenter" width="300"] wanted sharpshooter Raju Basodi Arrested Manpreet Manna murder case ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਰਾਜੂ ਬਿਸ਼ੌਦੀ ਥਾਈਲੈਂਡ 'ਚੋਂ ਗ੍ਰਿਫ਼ਤਾਰ[/caption] ਰਾਜੂ ਬਿਸੌਦੀ ਤੇ ਆਪਣੇ ਸਾਥੀਆਂ ਰਾਜਨ ਵਾਸੀ ਝੰਜਝੇੜੀ ਜਿਲਾ ਕੁਰਕਸ਼ੇਤਰ (ਹਰਿਆਣਾ), ਕਪਿੱਲ ਵਾਸੀ ਡਾਬਲਾ ਜਿਲਾ ਝੱਜਰ (ਹਰਿਆਣਾ), ਰਾਹੁਲ ਪੁੱਤਰ ਨਾ ਮਲੂਮ ਵਾਸੀ, ਰਾਜੇਸ਼ ਉਰਫ ਕਾਂਡਾ, ਵਾਸੀ ਢਾਣੀ ਕੇਹਰਾ ਜਿਲਾ ਭਿਵਾਨੀ (ਹਰਿਆਣਾ), ਕਤਲ ਕਰਨ ਲਈ ਕਿਹਾ ਜਿਨ੍ਹਾਂ ਨੇ ਮਨਪ੍ਰੀਤ ਸਿੰਘ ਉਰਫ ਮੰਨਾ ਦਾ ਕਤਲ ਕੀਤਾ। ਇਸ ਤੋਂ ਪਹਿਲਾਂ ਰੋਹਿਤ ਗੋਦਾਰਾ ਉਰਫ ਰਾਹੁਤ ਰਾਮ ਵਾਸੀ ਕਪੂਰੀਸਰ, ਥਾਣਾ ਕਾਹਲੂ, ਜਿਲਾ ਬੀਕਾਨੇਰ (ਰਾਜਸਥਾਨ) ਨੇ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ। [caption id="attachment_386062" align="aligncenter" width="300"]wanted sharpshooter Raju Basodi Arrested Manpreet Manna murder case ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਰਾਜੂ ਬਿਸ਼ੌਦੀ ਥਾਈਲੈਂਡ 'ਚੋਂ ਗ੍ਰਿਫ਼ਤਾਰ[/caption] ਵਰਨਣਯੋਗ ਹੈ ਕਿ ਇਸ ਤੋਂ ਇਲਾਵਾ ਰਾਜੂ ਬਿਸ਼ੌਦੀ ਦਾ ਨਾਮ ਚੰਡੀਗੜ੍ਹ ਵਿਖੇ ਸੋਨੂੰ ਸ਼ਾਹ ਦੇ ਹੋਏ ਕਤਲ ਮਾਮਲੇ ਨਾਲ ਵੀ ਜੁੜਿਆ ਹੋਇਆ ਹੈ। ਰਾਜੂ ਤੇ ਪੰਜ ਰਾਜਾਂ ਵਿੱਚ ਵੱਖ -ਵੱਖ ਕਰੀਬ 50 ਮਾਮਲੇ ਦਰਜ ਹਨ। ਉਸਨੂੰ ਹਰਿਆਣਾ ਪੁਲਿਸ ਦੀ ਐਸਟੀਐਫ ਦੀ ਸੂਚਨਾ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਐਮਐਚਏ ਰਾਹੀ ਇਸਦੀ ਇੰਟਰਪੋਲ ਨੂੰ ਸੂਚਨਾ ਦੇ ਦਿੱਤੀ ਗਈ ਹੈ। -PTCNews

Related Post