Wardha Accident: BJP ਦੇ ਵਿਧਾਇਕ ਦੇ ਬੇਟੇ ਸਮੇਤ 7 ਵਿਦਿਆਰਥੀਆਂ ਦੀ ਹੋਈ ਮੌਤ

By  Riya Bawa January 25th 2022 11:03 AM -- Updated: January 25th 2022 11:51 AM

ਮੁੰਬਈ: ਮਹਾਰਾਸ਼ਟਰ ਦੇ ਵਰਧਾ 'ਚ ਇਕ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ 'ਚ 7 ਮੈਡੀਕਲ ਦੇ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਇਹ ਹਾਦਸਾ ਬੀਤੀ ਰਾਤ ਕਰੀਬ 11:30 ਵਜੇ ਹੋਇਆ ਹੈ। ਇਸ ਹਾਦਸੇ 'ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੇ ਬੇਟੇ ਸਮੇਤ ਸੱਤ ਵਿਦਿਆਰਥੀਆਂ ਦੀ ਮੌਤ ਹੋਈ ਹੈ। ਕੇਂਦਰ ਨੇ ਪੀੜਤ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪੀ.ਐੱਮ.ਐੱਨ.ਆਰ.ਐੱਫ ਵੱਲੋਂ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਇਹ ਵੀ ਪੜ੍ਹੋ: ਨਹੀਂ ਰਹੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲਾ ਸਾਵੇਂਗੀ ਮੇਘੇ ਮੈਡੀਕਲ ਕਾਲਜ ਦੇ ਵਿਦਿਆਰਥੀ ਦੇਰ ਰਾਤ ਸੈਲਸੂਰਾ ਤੋਂ ਲੰਘ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਦੇ ਸਾਹਮਣੇ ਇੱਕ ਜੰਗਲੀ ਜਾਨਵਰ ਆ ਗਿਆ।

ਵਰਧਾ ਦੇ ਐਸਪੀ ਪ੍ਰਸ਼ਾਂਤ ਹੋਲਕਰ ਨੇ ਕਿਹਾ ,"ਕਾਰ ਚਲਾ ਰਹੇ ਵਿਅਕਤੀ ਨੇ ਜਾਨਵਰ ਤੋਂ ਬਚਣ ਲਈ, ਪਹੀਏ 'ਤੇ ਜ਼ੋਰਦਾਰ ਝੁਕਾਅ ਮਾਰਿਆ, ਸਿੱਟੇ ਵਜੋਂ ਵਾਹਨ ਇੱਕ ਪੁਲੀ ਦੇ ਹੇਠਾਂ ਖਾਈ ਵਿੱਚ ਡਿੱਗ ਗਿਆ, ਇਸ ਕਾਰਨ ਵਿਦਿਆਰਥੀਆਂ ਦੀ ਮੌਤ ਹੋ ਗਈ।" ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: ਮਰਨ ਵਾਲਿਆਂ 'ਚ ਤਿਰੋੜਾ ਹਲਕੇ ਤੋਂ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦਾ ਪੁੱਤਰ ਅਵਿਸ਼ਕਾਰ ਵੀ ਸ਼ਾਮਲ ਹੈ। ਬਾਕੀ ਪੀੜਤਾਂ ਦੀ ਪਛਾਣ ਨੀਰਜ ਚੌਹਾਨ, ਨਿਤੇਸ਼ ਸਿੰਘ, ਵਿਵੇਕ ਨੰਦਨ, ਪ੍ਰਤਿਊਸ਼ ਸਿੰਘ, ਸ਼ੁਭਮ ਜੈਸਵਾਲ, ਪਵਨ ਸ਼ਕਤੀ ਵਜੋਂ ਹੋਈ ਹੈ। -PTC News

Related Post