Sun, May 19, 2024
Whatsapp

ਨਹੀਂ ਰਹੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲਾ

Written by  Riya Bawa -- January 25th 2022 10:36 AM -- Updated: January 25th 2022 03:03 PM
ਨਹੀਂ ਰਹੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲਾ

ਨਹੀਂ ਰਹੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲਾ

ਲੁਧਿਆਣਾ:  ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਦੇਵ ਥਰੀਕਿਆਂ ਵਾਲਾ 83 ਵਰ੍ਹਿਆਂ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਦੇਵ ਥਰੀਕਿਆਂ ਵਾਲਾ ਦੀ ਅੱਜ ਸਵੇਰੇ 2:30 ਵਜੇ ਅਚਾਨਕ ਦਿਲ ਦੀ ਧੜਕਣ ਰੁਕਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 2 ਵਜੇ ਉਨ੍ਹਾਂ ਦੇ ਪਿੰਡ ਥਰੀਕੇ ਵਿਖੇ ਕੀਤਾ ਜਾਵੇਗਾ। ਦੇਵ ਥਰੀਕੇ ਵਾਲ਼ਾ ਜਿਨ੍ਹਾਂ ਦਾ ਅਸਲ ਨਾਮ ਹਰਦੇਵ ਦਿਲਗੀਰ ਹੈ, ਪੰਜਾਬੀ ਗੀਤਕਾਰ ਅਤੇ ਲੇਖਕ ਸਨ । ਕਲੀਆਂ ਦਾ ਬਾਦਸ਼ਾਹ ਕਹੇ ਜਾਣ ਵਾਲੇ ਕੁਲਦੀਪ ਮਾਣਕ ਨੂੰ ਇਹ ਦਰਜਾ ਦਵਾਉਣ ਵਾਲ਼ੀ ਕਲੀ, "ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ" ਦੇਵ ਦੀ ਹੀ ਤਾਂ ਲਿਖੀ ਹੋਈ ਹੈ। ਦੇਵ ਨੇ ਹਰ ਕਿਸਮ ਦੇ ਗੀਤ ਲਿਖੇ ਜਿੰਨ੍ਹਾਂ ਵਿੱਚ ਲੋਕ-ਗਾਥਾਵਾਂ ਅਤੇ ਕਲੀਆਂ ਵੀ ਸ਼ਾਮਲ ਸਨ। ਦੇਵ ਨੇ ਸੈਂਕੜੇ ਗੀਤ ਅਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਵਿੱਚ ਪਾਏ ਹਨ। ਦੇਵ ਥਰੀਕੇ ਵਾਲ਼ਾ ਵਲੋਂ ਲਿਖੇ ਗਏ ਕੁਝ ਪ੍ਰਸਿੱਧ ਗੀਤ ਦੇ ਨਾਮ : ਕੁਲਦੀਪ ਮਾਣਕ ਦੁਆਰਾ ਗਾਏ ਤੇਰੇ ਟਿੱਲੇ ਤੋਂ (ਰਾਂਝੇ ਦੀ ਕਲੀ),ਛੰਨਾ ਚੂਰੀ ਦਾ (ਕਲੀ), ਜੁਗਨੀ,ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮਾਂ ਹੁੰਦੀ ਏ ਮਾਂ, ਸਾਹਿਬਾਂ ਬਣੀ ਭਰਾਵਾਂ ਦੀ, ਛੇਤੀ ਕਰ ਸਰਵਣ ਬੱਚਾ,ਜਿਉਣਾ ਮੌੜ, ਸੱਸੀ (ਦੋ ਊਠਾਂ ਵਾਲ਼ੇ ਨੀ),ਪੂਰਨ (ਪੂਰਨ ਭਗਤ)| ਉਨ੍ਹਾਂ ਦੇ ਬੋਲਾ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਵੇਖੋ VIDEO---- -PTC News


Top News view more...

Latest News view more...

LIVE CHANNELS
LIVE CHANNELS